ਮਾ. ਪ੍ਰਗਟ ਸਿੰਘ ਮਹਿਤਾ

ਚਾਰ ਕੁ ਦਾਣੇ ਖਿਲਾਂ ਦੇ,
ਲੋਹੜੀ ਲੈ ਕੇ ਹਿਲਾਂਗੇ।
ਜਾਂ
ਸਾਨੂੰ ਦੇ ਲੋਹੜੀ,
ਤੇਰੀ ਜੀਵੇ ਜੋੜੀ।
ਅਜਿਹੇ ਮੌਕਿਆਂ ਉੱਪਰ ਕਈ ਘਰ ਖੁਸ਼ੀ ਖੁਸ਼ੀ ਬੱਚਿਆਂ ਦੇ ਗੀਤ ਸੁਣਦੇ ਹਨ ਅਤੇ ਖੁਸ਼ੀ ਖੁਸ਼ੀ ਜਾ ਕੇ ਬੱਚਿਆਂ ਨੂੰ ਕਣਕ, ਪਾਥੀਆਂ, ਰਿਉੜੀਆਂ ਜਾਂ ਮੂੰਗਫਲੀ ਦਿੰਦੇ ਹਨ। ਅਜਿਹੇ ਘਰਾਂ ਲਈ ਬੱਚੇ ਕੁਝ ਇਸ ਤਰ੍ਹਾਂ ਬੋਲਦੇ ਹਨ:-
ਕੰਘੇ ਤੇ ਕੰਘਾ, ਇਹ ਘਰ ਚੰਗਾ।
ਕਈ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਲੋਹੜੀ ਮੰਗਦੇ ਬੱਚੇ ਥੋੜੇ ਥੋੜੇ ਸਮੇਂ ਬਾਅਦ ਲੋਹੜੀ ਮੰਗਣ ਆਉਂਦੇ ਰਹਿੰਦੇ ਹਨ। ਜਿਸ ਤੋਂ ਅੱਕੇ ਕਈ ਘਰ ਲੋਹੜੀ ਪਾਉਣ ਤੋਂ ਨਾ ਕਰ ਦਿੰਦੇ ਹਨ । ਜਿਸ ਤੋਂ ਅੱਕੇ ਬੱਚੇ ਅੱਗੋਂ ਇਹ ਬੋਲਦੇ ਹਨ:-
ਹੁੱਕੇ ਤੇ ਹੁੱਕਾ, ਇਹ ਘਰ ਭੁੱਖਾ ।
ਇਹ ਬੋਲਦੇ ਬੱਚੇ ਕਾਫੀ ਭੱਜਦੇ ਹਨ ਅਤੇ ਹੱਸਦੇ ਹਨ। ਅੱਜ ਦੇ ਸਮੇਂ ਅੰਦਰ ਇਹ ਰਿਵਾਜ਼ ਘੱਟਦਾ ਨਜ਼ਰ ਜਾ ਰਿਹਾ ਹੈ। ਅੱਜਕਲ੍ਹ ਘੱਟ ਹੀ ਬੱਚੇ ਲੋਹੜੀ ਦੇ ਦਿਨ ਕਿਸੇ ਦੇ ਘਰ ਮੰਗਣ ਲਈ ਜਾਂਦੇ ਹਨ। ਜਿਸ ਨਾਲ ਲੋਹੜੀ ਦੀ ਰੋਚਕਤਾ ਘਟਦੀ ਨਜ਼ਰ ਆ ਰਹੀ ਹੈ । ਲੋਹੜੀ ਦਾ ਦਿਨ ਸਕੂਲਾਂ ਵਿੱਚ ਵੀ ਮਨਾਉਣ ਦਾ ਰਿਵਾਜ ਹੈ। ਇਥੇ ਬੱਚੇ ਰਿਉੜੀਆਂ, ਮੂੰਗਫਲੀਆਂ, ਗੱਚਕਾਂ, ਖੰਜੂਰਾਂ ਆਦਿ ਖਾਂਦੇ ਹਨ। ਅਤੇ ਲੋੜੀ ਦੀ ਖੁਸ਼ੀ ਮਨਾਉਂਦੇ ਅਤੇ ਤਿਲ ਸੁੱਟਦੇ ਇਹ ਬੋਲਦੇ ਹਨ:- ਈਸਰ ਆਏ ਦਲਿਦਰ ਜਾਏ, ਦਲਿਦਰ ਦੀ ਜੜ ਚੁੱਲੇ ਪਾਏ। ਇਸੇ ਤਰ੍ਹਾਂ ਸ਼ਾਮ ਦੇ ਸਮੇਂ ਘਰਾਂ ਵਿੱਚ ਵੀ ਲੋਹੜੀ ਮਨਾਈ ਜਾਂਦੀ ਹੈ। ਜਿੱਥੇ ਸਾਰਾ ਪਰਿਵਾਰ ਬੈਠ ਕੇ ਲੋਹੜੀ ਦੀ ਰਸਮ ਅਦਾ ਕਰਦਾ ਹੈ ਅਤੇ ਲੋਹੜੀ ਦੀ ਖੁਸ਼ੀ ਮਨਾਉਂਦੇ ਅੱਛਾ ਮਾਹੌਲ ਸਿਰਜਿਆ ਜਾਂਦਾ ਹੈ ।ਗਾਉਣ ਵਜਾਉਣ, ਗਿੱਦਾ ਭੰਗੜਾ ਆਦਿ ਵੀ ਕਈ ਜਗ੍ਹਾ ਲੋੜੀ ਦਾ ਹਿੱਸਾ ਬਣਦੇ ਹਨ। ਇਸ ਤਰਾਂ 1947 ਤੋਂ ਬਾਅਦ ਇਹ ਤਿਉਹਾਰ ਪੰਜਾਬ ਦਾ ਨਾਂ ਰਹਿ ਕੇ ਪੂਰੇ ਭਾਰਤ ਦਾ ਹੋ ਗਿਆ ਹੈ। ਜਿਸ ਦਾ ਮਹੱਤਵ ਕਾਫੀ ਵਧ ਰਿਹਾ ਹੈ।
ਮਾ. ਪ੍ਰਗਟ ਸਿੰਘ ਮਹਿਤਾ
ਧਰਮਗੜ੍ਹ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj