ਅਸੀਂ ਵਿਕਾਊ ਵੋਟਰ

ਬਿੰਦਰ ਸਾਹਿਤ

(ਸਮਾਜ ਵੀਕਲੀ)

ਇਮਾਨਦਾਰ ਹਰਾਵਾਂਗੇ
ਬੇਈਮਾਨ ਜਿਤਾਵਾਂਗੇ

ਅਸੀਂ ਬੰਦੇ ਨੂੰ ਨਹੀਂ
ਪਾਰਟੀ ਨੂੰ ਵੋਟ ਪਾਵਾਂਗੇ

ਹੱਕ ਸੱਚ ਤੇ ਚੱਲੂ ਜੇਹੜਾ
ਉਸ ਨੂੰ ਖੁੱਡੇ ਲਾਵਾਂਗੇ

ਨਾ ਜੀਣਾ ਨਾ ਜੀਣ ਦੇਣਾ
ਮਰਾਂਗੇ ਅਤੇ ਮਰਵਾਂਗੇ

ਨਸ਼ਾ ਪੱਤਾ ਜੋ ਦੇਵੇਗਾ
ਗੁਣ ਉਸ ਦੇ ਗਾਵਾਂਗੇ

ਵਿਕਣ ਦਾ ਹੁਣ ਮੌਕਾ ਏ
ਵਿਕਾਂਗੇ ਤੇ ਵਿਕਾਵਾਂਗੇ

ਬੇਸ਼ਰਮੀ ਦੀ ਹੱਦ ਤੋੜਕੇ
ਪੈਸਾ ਰੱਜ ਰੱਜ ਖਾਵਾਂਗੇ

ਸਾਡੇ ਲਈ ਤਾਂ ਦੀਵਾਲੀ
ਪੂਰੀ ਐਸ਼ ਉਡਾਵਾਂਗੇ

ਕਿ ਹੁੰਦੀ ਕੀਮਤ ਵੋਟ ਦੀ
ਬਿੰਦਰਾ ਤੈਨੂੰ ਵਿਖਾਵਾਂਗੇ

ਬਿੰਦਰ ਸਾਹਿਤ ਇਟਲੀ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਮਤ…
Next articleਬੀਨਾ