ਰਾਵਣ

(ਸਮਾਜ ਵਕਿਲੀ)

ਸਾਰੀ ਦੁਨੀਆਂ ਰਾਵਣ ਲੱਗਦੀ,ਰਿਹਾ ਰਾਮ ਨਾ ਕੋਈ ।
ਅੱਜ ਕਲਜੁਗ ਪੂਰੇ ਜੋਰ ਤੇ,ਪਾਕਿ ਗੰਗਾ ਮੈਲੀ ਹੋਈ ।
ਸਾਰੀ ਦੁਨੀਆਂ ਰਾਵਣ ਲੱਗਦੀ———

ਰਾਵਣ, ਰਾਵਣ ਨੂੰ ਸਾੜਦਾ,ਮੱਤ ਗਈ ਲੱਗਦਾ ਮਾਰੀ ।
ਝੂਠ ਨੇ ਪੈਰ ਪਸਾਰ ਲਏ,ਸੱਚ ਮਾਰ ਗਿਆ ਉਡਾਰੀ ।
ਬੇ-ਸਬਰੀ ਦੀਆਂ ਹੱਦਾਂ ਟੱਪੀਆਂ,ਲਾਹਕੇ ਸ਼ਰਮ ਦੀ ਲੋਈ ।
ਸਾਰੀ ਦੁਨੀਆਂ ਰਾਵਣ ਲੱਗਦੀ——–

ਜੋ ਰਾਵਣ ਨੂੰ ਆਖਣ ਮਾੜਾ, ਓ ਕਿਹੜਾ ਦੁੱਧ ਦੇ ਧੋਤੇ ।
ਵੇਖੋ ਅੰਦਰ ਮਾਰਕੇ ਝਾਤੀ, ਕਿੱਥੇ ਆ ਅਸੀ ਖਲੋਤੇ ।
ਸੜਿਆ ਰਾਵਣ ਫੇਰ ਨਹੀ, ਸਾੜਦੀ ਦੁਨੀਆਂ ਮੋਈ ।
ਸਾਰੀ ਦੁਨੀਆਂ ਰਾਵਣ ਲੱਗਦੀ———

ਰਾਵਣ ਸਾੜਨ ਵਾਲਿਓ, ਅੰਦਰ ਦਾ ਰਾਵਣ ਸਾੜੋ ।
ਹੰਕਾਰ ਤਿਆਗੋ ਖੁਦ ਪਹਿਲਾਂ, ਰੰਗ ਪ੍ਰੇਮ ਦੇ ਚਾੜੋ ।
ਹਿਰਦਾ ਜਿਸਦਾ ਸ਼ੁੱਧ ਦਵਿੰਦਰਾ”,ਹੱਕਦਾਰ ਆ ਸੋਈ ।
ਸਾਰੀ ਦੁਨੀਆਂ ਰਾਵਣ ਲੱਗਦੀ,ਰਿਹਾ ਰਾਮ ਨਾ ਕੋਈ ।

ਰਾਜ ਦਵਿੰਦਰ ਬਿਆਸ

ਮੋ: 81461-27393,

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਏ ਬਾਵਿਆ….
Next articleEncounter breaks out in J&K’s Shopian