ਅਸੀਂ ਮਨੁੱਖ ਹਾਂ

ਸ਼ਿੰਦਾ ਬਾਈ
(ਸਮਾਜ ਵੀਕਲੀ)- ਮਨੁੱਖ ਦੇ ਅੰਦਰ ਜਾਤਿ ਪਾਤਿ ਦੀ ਹਉਮੈ ਇਸ ਕ਼ਦਰ ਤਾਰੀ ਹੈ ਕਿ ਕੋਈ ਨ ਕੋਈ ਤਰਕ ਘੜ੍ਹ ਕੇ ਉਸਨੇ ਆਪਣੀ ਜਾਤਿ ਨੂੰ ਸ੍ਰੇਸ਼ਟ ਗਰਦਾਨਣਾ ਹੀ ਗਰਦਾਨਣਾ ਹੈ।ਇਹ ਜਨਮ ਦੇ ਨਾਲ਼ ਹੀ ਉਸਦੇ ਹੱਡਾਂ ਵਿੱਚ ਰਚ ਜਾਂਦੀ ਹੈ। ਆਪਣੇ ਨਾਂਉਂ ਦੇ ਨਾਲ਼ ਆਪਣਾ ਗੋਤਰ ਹੁੱਬ ਹੁੱਬ ਕੇ ਲਿਖਣਾ ਏਸੇ ਜਾਤਿ ਹਉਮੈਂ ਦੀ ਨਿਸ਼ਾਨੀ ਹੈ। ਉੱਤੋਂ ਬਹੁਤੇ ਸਿਆਣੇ ਕੁਤਰਕ ਇਹ ਦੇਂਦੇ ਨੇ ਕਿ ਗੁਰਮਤਿ, ਸਿੱਖੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੋਤਰ ਲਿਖਣ ਦੀ ਮਨਾਹੀ ਨਹੀਂ ਕੀਤੀ ਗਈ ਹੈ। ਜੇ ਮਨਾਹੀ ਕੀਤੀ ਹੁੰਦੀ ਤਾਂ ਬਾਬੇ ਕਿਆਂ ਨੇ ਸਪਸ਼ਟ ਲਿਖਣਾ ਸੀ ਕਿ ਕੋਈ ਸਿੱਖ ਆਪਣੇ ਨਾਂਉਂ ਦੇ ਪਿੱਛੇ ਆਪਣੀ ਗੋਤਰ ਨਾ ਲਿਖੇ।
ਓਏ ਭਲਿਓ ਗੁਰੂ ਗ੍ਰੰਥ ਸਾਹਿਬ ਜੀ ਚੀਕ ਚੀਕ ਕੇ ਤਾਂ ਕਹਿ ਰਹੇ ਨੇ ਕਿ
“ਜਾਤਿ ਕਾ ਗਰਬੁ ਨ ਕਰੀਅਹੁ ਕੋਈ ।।”
ਅਤੇ
“ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ।।
ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ ।। ੧ ।। ਰਹਾਉ ।।” ਅੰ ੧੧੨੭
ਹੋਰ ਦੱਸੋ ਤੁਹਾਨੂੰ ਕੋਈ ਕਿੰਨਾਂ ਸਪਸ਼ਟ ਆਖ ਕੇ ਸਮਝਾਏ ਜਦ ਤੁਸੀਂ ਆਪਣੇ ਮਨ ਦੇ ਅੰਦਰ ਝੂਠੀ ਹਉਮੈ ਦੇ ਤੋਸ਼ੇ ਭਰੇ ਹੋਏ ਹਨ। ਕਿਸੇ ਵੀ ਰਜਿਸਟਰ ਵਿੱਚ ਲਿਖੇ ਹੋਏ ਨਾਂਵਾਂ ਦੀ ਸ਼ੁਮਾਰੀ ਕਰ ਲਓ,ਹਰ ਦਸ ਵਿੱਚੋਂ ਅੱਠ ਬੰਦਿਆਂ/ਬੁੜ੍ਹੀਆਂ ਦੇ ਨਾਵਾਂ ਪਿੱਛੇ ਗੋਤਰ ਲਿਖਿਆ ਮਿਲੂਗਾ। ਉੱਤੋਂ ਸਾਡਾ ਦਾਅਵਾ ਹੈ ਕਿ ਅਸੀਂ ਮਨੁੱਖ ਬਣ ਗਏ ਹਾਂ।
ਸ਼ਿੰਦਾ ਬਾਈ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਖਣੇ ਲੋਕ 
Next articleਅੱਜ ਇੱਕ ਹੋਰ ਕਲੋਲ