ਅਸੀਂ ਆਜ਼ਾਦ ਹਾਂ…..

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਹਾਂ ਉਹ ਆਜ਼ਾਦ ਹੈ,
ਬਿਲਕੁਲ ਅਸੀਂ ਆਜ਼ਾਦ ਹਾਂ,
ਏਸੇ ਲਈ ਹੱਕ ਮੰਗਦੇ ਹਾਂ।
ਆਜ਼ਾਦੀ ਹਾਸਲ ਕਰਕੇ ਹੀ
ਤਿਲ ਤਿਲ ਮਰਦੇ ਹਾਂ।
ਉਹ ਤਾਂ ਵੱਡੇ ਜਾਂ ਵਾਜ਼ ਹੈ।
ਹਾਂ ਉਹ ਆਜ਼ਾਦ ਹੈ।
ਬਿਲਕੁਲ ਅਸੀਂ…….
ਏਸੇ ਆਜ਼ਾਦੀ ਲਈ ਤਾਂ,
ਅਸੀਂ ਜਾਨਾਂ ਵਾਰੀਆਂ ਸੀ।
ਵੱਖ ਹੋਣ ਦੀਆਂ ਵੀ ਏਸੇ ਲਈ,
ਚੱਲ ਗਈਆਂ ਆਰੀਆਂ ਸੀ।
ਭਰਦੇ ਪੰਛੀਆਂ ਜਿਹੀ ਪਰਵਾਜ਼ ਹੈ।
ਹਾਂ ਉਹ ਆਜ਼ਾਦ ਹੈ……
ਬਿਲਕੁਲ ਅਸੀਂ…….
ਸਾਡੀ ਆਜ਼ਾਦੀ ਦੇ ਸਦਕੇ ਹੀ,
ਅਸੀਂ ਧਰਨੇ ਲਾਏ ਹਨ।
ਕੱਲੇ ਕੱਲੇ ਨੇ ਪੁਲਿਸ ਦੇ ਹੱਥੋਂ,
ਏਸੇ ਲਈ ਹੀ ਡੰਡੇ ਖਾਏ ਹਨ।
ਸਾਡੇ ਦੇਸ਼ ਦਾ ਇਹ ਵੈਰਾਗ ਹੈ।
ਹਾਂ ਉਹ ਆਜ਼ਾਦ ਹੈ।
ਬਿਲਕੁਲ ਅਸੀਂ….
ਭੁੱਖ,ਗਰੀਬੀ ਅਤੇ ਬੇਰੁਜ਼ਗਾਰੀ,
ਆਜ਼ਾਦੀ ਦੀਆਂ ਨਿਸ਼ਾਨੀਆਂ।
ਇਹਨਾਂ ਲਈ ਹੀ ਕੀਤੀਆਂ ਸੀ,
ਦੇਸ਼ ਭਗਤਾਂ ਨੇ ਕੁਰਬਾਨੀਆਂ।
ਸ਼ਹੀਦਾਂ ਦੇ ਨਾਂ ਤੇ ਹੁੰਦੇ ਮਜ਼ਾਕ ਹੈ।
ਹਾਂ ਉਹ ਆਜ਼ਾਦ ਹੈ,
ਬਿਲਕੁਲ ਅਸੀਂ…..
ਮੁਬਾਰਕਾਂ ਦਿੱਤੀਆਂ ਆਜ਼ਾਦੀ ਦੀਆਂ,
ਵੰਡੇ ਲੱਡੂ ਮਿਠਾਈਆਂ।
ਮਨਾਏ ਜਸ਼ਨ ਆਜ਼ਾਦੀ ਦੇ,
ਸੋਹਣੀਆਂ ਵਰਦੀਆਂ ਪਾਈਆਂ।
ਕਾਹਦਾ ਇਹ ਰਿਵਾਜ਼ ਹੈ,
ਹਾਂ ਉਹ ਆਜ਼ਾਦ ਹੈ…
ਬਿਲਕੁਲ ਅਸੀਂ ਆਜ਼ਾਦ ਹਾਂ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ

ਸੰ:9464633059

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਦੁਆਬਾ ਕਬੱਡੀ ਲੀਗ ਅਤੇ ਵੱਡੀ ਕੁਸਤੀ ਦਾ ਮੁਕਾਬਲਾ 16 ਨੂੰ ਜੰਡਿਆਲਾ ਮੰਜਕੀ ਵਿਖੇ – ਜਤਿੰਦਰ ਜੌਹਲ