ਅਸੀਂ ਅਤੇ ਸਾਡੇ ਲੋਕ

ਗੁਰਪ੍ਰੀਤ ਸਿੱਧੂ ਜ਼ੀਰਾ

ਅਸੀਂ ਅਤੇ ਸਾਡੇ ਲੋਕ
—————————–
— ਗੁਰਪ੍ਰੀਤ ਸਿੱਧੂ ਜ਼ੀਰਾ (9217800045)

(ਸਮਾਜ ਵੀਕਲੀ)- ਮੁਲਕ ਦੇ ਮੌਜੂਦਾ ਹਾਲਾਤ ਦੱਸਦੇ ਹਨ ਕਿ ਇਨਸਾਨ ਕਦੇ ਆਜਾਦ ਹੋਇਆ ਹੀ ਨਹੀਂ ਸੀ। ਬੱਸ ਸਰਕਾਰਾਂ ਬਦਲੀਆਂ ਸਨ। ਹਕੂਮਤ ਕਰਨ ਦੇ ਤਰੀਕੇ ਦਾ ਢਾਚਾਂ ਬਦਲ ਦਿੱਤਾ ਗਿਆ। ਹਕੂਮਤ ਉਸੇ ਤਰਾਂ ਜਾਰੀ ਰਹੀ। ਇੰਡੀਆ ਵਿੱਚ ਕਦੇ ਜਮਹੂਰੀਅਤ ਆਈ ਹੀ ਨਹੀਂ ਸੀ। ਲੋਕਤੰਤਰ ਨਾਮ ਦੀ ਸ਼ੈਅ ਬਣਾ ਦਿੱਤੀ ਗਈ। ਪਰ ਸੱਚ ਇਹੀ ਹੈ ਕਿ ਕੁੱਛ ਗਿਣਤੀ ਦੇ ਮੱਕਾਰ ਲੋਕ ਜਿੰਨਾ ਕੋਲ ਪੈਸਾ ਹੈ, ਬੇਈਮਾਨੀ ਕਰਨ ਦਾ ਹੁਨਰ ਹੈ ਓਹ ਹਮੇਸ਼ਾਂ ਤੋਂ ਉਪਰ ਬੈਠੇ ਹੋਏ ਹਨ। ਪੈਸੇ ਵਾਲੇ ਤੇ ਗਰੀਬ ਵਿਚਲਾ ਪਾੜ ਇੰਡੀਆ ਵਿੱਚ ਵੱਧਦਾ ਹੀ ਜਾ ਰਿਹਾ ਹੈ ਤੇ ਜਦੋਂ ਗਰੀਬ ਆਵਾਜ ਚੁੱਕਦਾ ਹੈ ਤਾਂ ਉਸ ਆਵਾਜ ਨੂੰ ਅੱਜ ਵੀ ਕੁਚਲ ਦਿੱਤਾ ਜਾਂਦਾ ਹੈ। ਸਿਰਫ ਜਨਮ ਦੇਣ ਨਾਲ ਹੀ ਕੋਈ ਮਾਂ ਜਾਂ ਪਿਤਾ ਨਹੀਂ ਬਣ ਸਕਦਾ। ਸਿਰਫ ਉਮਰ ਵਧਣ ਨਾਲ ਹੀ ਕੋਈ ਵੱਡਾ ਨਹੀਂ ਹੁੰਦਾ। ਦਿਲ ਦੀ ਮੈਲ ਧੋਣ ਲਈ ਇਸ ਦੁਨੀਆਂ ਵਿੱਚ ਕੋਈ ਜਗਾ ਨਹੀਂ ਬਣੀ। ਸਭ ਤੋਂ ਫਾਇਦੇਮੰਦ ਵਪਾਰ ਰਾਜਨੀਤੀ ਦਾ ਹੈ ਜੋ ਧਰਮ ਦੇ ਸਿਰ ਉਪਰ ਚੱਲਦਾ ਹੈ। ਸਾਡੇ ਲੋਕਾਂ ਵਿੱਚੋਂ ਹੀ ਓਹ ਚੁੱਣ-ਚੁੱਣ ਕੇ ਕਿਸੇ ਨੂੰ ਪੁਲਿਸ ਤੇ ਕਿਸੇ ਨੂੰ ਫੌਜੀ ਬਣਾ ਦਿੰਦੇ ਹਨ ਤੇ ਫਿਰ ਸਾਡੇ ਖਿਲਾਫ ਹੀ ਵਰਤਦੇ ਹਨ। ਜਾਂ ਗੁਲਾਮ ਰਹੀਏ, ਤਾਂ ਵੀ ਅਸੀਂ ਮਰੀਏ! ਜਾਂ ਲੜੀਏ! ਫਿਰ ਵੀ ਅਸੀਂ ਮਰੀਏ! ਫੌਜੀ ਸਰਹੱਦ ਤੇ ਸ਼ਹੀਦ ਹੋਣ! ਪੁਲਿਸ ਵਾਲੇ ਦੇਸ਼ ਦੇ ਅੰਦਰ ਗੋਲੀਆਂ ਖਾਣ, ਆਮ ਆਦਮੀ ਅੰਦੋਲਨ ਵਿੱਚ ਕੁਚਲਿਆ ਜਾਵੇ! ਇੰਨਾ ਨੂੰ ਕੋਈ ਫਰਕ ਨਹੀਂ ਪੈਂਦਾ।

ਪੰਜਾਬੀ ਇੰਨੇ ਕਰੋੜ ਨੇ! ਸਿੱਖ ਇੰਨਾ ਕਰੋੜ ਨੇ! ਤੇ ਹਿੰਦੂ ਇੰਨੇ ਕਰੋੜ ਨੇ! ਕੋਈ ਕਿਸੇ ਦਾ ਪੁੱਤ ਨਹੀਂ! ਕੋਈ ਕਿਸੇ ਦੀ ਧੀ ਨਹੀਂ! ਲੋਕਤੰਤਰ ਜਾਂ ਤਾਨਾਸ਼ਾਹੀ! ਸਭ ਧਕੋਸਲਾ ਹੈ।
ਲੋਕਾਂ ਨੂੰ ਦੇਸ਼ ਭਗਤੀ ਸਿਖਾ ਕੇ, ਕਿਸੇ ਨੂੰ ਹਿੰਦੂ ਤੇ ਕਿਸੇ ਨੂੰ ਸਿੱਖ ਬਣਾ ਕੇ! ਅਗਲੇ ਆਪਣੀਆਂ ਰੋਟੀਆਂ ਸਕਦੇ ਨੇ! ਕੁੱਛ ਨਹੀਂ ਬਦਲਿਆ। ਸਭ ਓਥੇ ਦਾ ਓਥੇ ਹੀ ਹੈ। ਸੱਚ ਬੋਲਣ ਲਈ ਦੋ ਲੋਕਾਂ ਦੀ ਜਰੂਰਤ ਹੁੰਦੀ ਹੈ। ਇਕ ਜੋ ਸੱਚ ਬੋਲ ਸਕੇ ਤੇ ਦੂਸਰਾ ਜੋ ਸੱਚ ਸੁੱਣ ਸਕੇ। ਅੱਖਾਂ ਦਾ ਅੰਨਾ ਤਾਂ ਫੇਰ ਵੀ ਆਪਣਾ ਰਸਤਾ ਲੱਭ ਸਕਦਾ ਹੈ ਪਰ ਜਦੋਂ ਅਕਲ ਅੰਨੀ ਹੋ ਜਾਵੇ ਤਾਂ ਵਿਨਾਸ਼ ਨਿਸ਼ਚਿਤ ਹੁੰਦਾ ਹੈ। ਕਿਸੇ ਨੂੰ ਬਰਬਾਦ ਕਰਨ ਦੀ ਅਸੀਂ ਜਦੋਂ ਸੋਚ ਰੱਖਦੇ ਹਾਂ ਤਾਂ ਅਕਸਰ ਸਾਡੀ ਆਪਣੀ ਹੀ ਬਰਬਾਦੀ ਹੋ ਨਿਬੜਦੀ ਹੈ। ਕਿਸੇ ਮੰਜਿਲ ਨੂੰ ਹਾਸਿਲ ਕਰਨ ਲਈ ਸੱਚੀ ਨੀਅਤ ਦੀ ਜਰੂਰਤ ਸਭ ਤੋਂ ਪਹਿਲਾਂ ਹੁੰਦੀ ਹੈ। ਸਿਰਫ ਹੱਡ-ਤੋੜ ਮਿਹਨਤ ਕਰਨਾ ਹੀ ਸਫਲ ਹੋਣ ਦਾ ਤਰੀਕਾ ਨਹੀਂ ਹੈ। ਅੱਗੇ ਵਧਣ ਦੀ ਸੋਚ ਵੀ ਰੱਖਣੀ ਪੈਂਦੀ ਹੈ। ਵੱਡਾ ਬਣਨ ਲਈ ਦੋ ਚੀਜਾਂ ਚਾਹੀਦੀਆਂ ਹੁੰਦੀਆਂ ਹਨ। ਤੁਹਾਡਾ ਪਹਿਲਾ ਉਠਾਇਆ ਹੋਇਆ ਕਦਮ ਅਤੇ ਉਸ ਕਦਮ ਨੂੰ ਉਠਾਓਣ ਲਈ ਦੋ ਸਕਿੰਟ ਦੀ ਦਲੇਰੀ! ਭਾਂਵੇ ਲੋਹਾ ਗਰਮ ਹੀ ਕਿਓਂ ਨਾ ਹੋਵੇ, ਪਰ ਲੁਹਾਰ ਹਥੌੜਾ ਦੇਖ-ਸਮਝ ਕੇ ਹੀ ਮਾਰਿਆ ਕਰਦਾ ਹੈ।

Previous article*ਮਿੰਨੀ ਕਹਾਣੀ – ਧੀਆਂ ਦਾ ਦਰਦ*
Next articleTHE TIDE IS CHANGING