ਵਾਟਰ ਸਪਲਾਈ ਪੰਪ ਉਪਰੇਟਰ ਐਸੋਸੀਏਸ਼ਨ ਪੰਜਾਬ ਵੱਲੋ ਆਪਣੀਆਂ ਮੰਗਾ ਮਨਵਾਉਣ ਲਈ ਵਿਸ਼ਾਲ ਧਰਨਾ

ਬੰਗਾ (ਸਮਾਜ ਵੀਕਲੀ)( ਚਰਨਜੀਤ ਸੱਲ੍ਹਾ) ਗ੍ਰਾਮ ਪੰਚਾਇਤ ਪੰਪ ਉਪਰੇਟਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸੁਖਜੀਤ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਥੇਬੰਦੀ ਵੱਲੋ ਆਪਣੀਆਂ ਮੰਗਾ ਸਬੰਧੀ ਪਿਛਲੇ ਸਾਲ 13 ਅਕਤੂਬਰ ਤੋਂ ਪਿੰਡ ਘਰਾਚੌ ਵਿਖੇ ਪਾਣੀ ਵਾਲੀ ਟੈਂਕੀ ਤੇ ਧਰਨਾ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਜਥੇਬੰਦੀ ਦੀਆਂ ਸੂਬਾ ਸਰਕਾਰ ਨਾਲ ਕਈ ਮੀਟਿੰਗਾ ਹੋਈਆਂ ਪ੍ਰੰਤੂ ਸਬੰਧਤ ਕੋਈ ਵੀ ਸਹਿਮਤੀ ਨਾ ਬਣ ਸਕੀ ਅਤੇ ਹੁਣ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਪੰਪ ਉਪਰੇਟਰਾ ਵੱਲੋ 19 ਸਤੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀਆਂ ਮੰਗਾ ਨੂੰ ਅਣਗੌਲਿਆ ਕੀਤਾ ਗਿਆ ਤਾਂ ਘਰਾਚੌ ਵਿਖੇ ਚੱਲ ਰਹੇ ਧਰਨੇ ਤਹਿਤ ਸ਼ੰਘਰਸ਼ ਨੂੰ ਹੋਰ ਤੇਜਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਬੇਅੰਤ ਸਿੰਘ,ਸੂਬਾ ਖਜਾਨਚੀ ਹਰਪ੍ਰੀਤ ਸਿੰਘ,ਅਵਤਾਰ ਸਿੰਘ ,ਮੇਹਰ ਸਿੰਘ ਪਟਿਆਲਾ,ਬੋਹੜ ਸਿੰਘ ਸੂਬਾ ਜਨਰਲ ਸਕੱਤਰ,ਹਰਵਿੰਦਰ ਸਿੰਘ ਪ੍ਰਧਾਨ ਨਵਾਂਸ਼ਹਿਰ,ਜਸਪਾਲ ਸਿੰਘ ਮੀਤ ਪ੍ਰਧਾਨ,ਸੈਕਟਰੀ ਜੀਵਨ ਲਾਲ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੈਂਡ ਫਾਰ ਜੌਬ ਮਾਮਲੇ ‘ਚ ਲਾਲੂ ਪਰਿਵਾਰ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਜਾਰੀ ਕੀਤਾ ਸੰਮਨ; 7 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ
Next articleਅਰਵਿੰਦ ਕੇਜਰੀਵਾਲ ਇਕ ਹਫਤੇ ‘ਚ ਸਰਕਾਰੀ ਘਰ ਖਾਲੀ ਕਰਨਗੇ, ਨਵੀਂ ਜਗ੍ਹਾ ਦਾ ਫੈਸਲਾ ਜਲਦ ਹੋਵੇਗਾ