ਪੀ ਡਬਲਿਊ ਡੀ,ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵਲੋਂ ਹਮਾਇਤ ਦਾ ਐਲਾਨ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ) ਪੀ ਡਬਲਿਊ ਡੀ, ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬਿਕਰ ਸਿੰਘ ਮਾਖਾ, ਸੁਖਨੰਦਨ ਸਿੰਘ ਮਹਣੀਆਂ, ਮਲਾਗਰ ਸਿੰਘ ਖਮਾਣੋ, ਮੁਕੇਸ਼ ਕੰਡਾ, ਹਰਦੀਪ ਕੁਮਾਰ , ਮਹਿਮਾ ਸਿੰਘ ਧਨੋਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਇਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਦੀ ਪ੍ਰਮੁੱਖ ਜਥੇਬੰਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵੱਲੋਂ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ, ਉਜਰਤਾਂ ਵਿੱਚ ਵਾਧਾ ਕਰਨ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਨੀਤੀ ਨੂੰ ਰੱਦ ਕਰਨ, ਮੌਤ ਹੋ ਚੁੱਕੇ ਕੱਚੇ ਕਾਮਿਆਂ ਦੇ ਵਾਰਸਾਂ ਸਮੇਤ ਸਿਆਸੀ ਕਾਰਨਾ ਕਰਕੇ ਨੌਕਰੀਓ ਹਟਾਏ ਕਾਮਿਆਂ ਨੂੰ ਬਹਾਲ ਕਰਨ ਆਦਿ ਮੰਗਾਂ ਤੇ ਜ਼ੋਰ ਦੇਣ ਲਈ ਲਈ 21 ਜਨਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਅੱਗੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਤੇ ਮੁਜ਼ਾਹਰੇ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਇਹਨਾਂ ਆਗੂਆਂ ਨੇ ਦੱਸਿਆ ਕਿ ਵਿਭਾਗ ਵਿੱਚ ਵੱਡੀ ਪੱਧਰ ਤੇ ਮੁਲਾਜ਼ਮ ਸੇਵਾ ਮੁਕਤ ਹੋਣ ਕਾਰਨ ਜਲ ਸਪਲਾਈ ਸਕੀਮਾਂ ਖਾਲੀ ਹੋ ਰਹੀਆਂ ਹਨ। ਜਿਸ ਕਰਕੇ ਪੇਂਡੂ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਲਈ ਬਹੁਤ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਇਹਨਾਂ ਕਿਹਾ ਕਿ ਜਿੱਥੇ ਇਨਲਿਸਟਮੈਂਟ ਤੇ ਆਊਟਸੋਰਸਿੰਗ ਨੀਤੀ ਤਹਿਤ ਕੰਮ ਕਰਦੇ ਕਾਮਿਆਂ ਕੋਲ 15 ਤੇ 20 ਸਾਲਾਂ ਦਾ ਲੰਮਾ ਤਜਰਬਾ ਹੈ ਉਥੇ ਹੀ ਇਹ ਵਿਭਾਗ ਨੂੰ ਬਹੁਤ ਹੀ ਉਸਾਰੂ ਪੱਧਰ ਤੇ ਚਲਾ ਸਕਦੇ ਹਨ ਅਤੇ ਇਨਾਂ ਕਾਮਿਆਂ ਨੂੰ ਰੈਗੂਲਰ ਕਰਕੇ ਰੈਵਨਿਊ ਦੇ ਵੀ ਅਧਿਕਾਰ ਦਿੱਤੇ ਜਾ ਸਕਦੇ ਹਨ, ਇਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਹਨਾਂ ਕਾਮਿਆਂ ਦੀ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਨਾ ਦਿੱਤਾ ਤਾਂ ਸਾਰੇ ਜਿਲ੍ਹਿਆਂ ਤੋਂ ਰੈਗੂਲਰ ਕਾਮੇ ਇਹਨਾਂ ਕਾਮਿਆਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ।ਇਹਨਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਹਨਾਂ ਕਾਮਿਆਂ ਨੂੰ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਤੇ ਰੈਗੂਲਰ ਕਰਕੇ ਬਾਕੀ ਖਾਲੀ ਪਈਆਂ ਪੋਸਟਾਂ ਤੇ ਨਵੀਂ ਭਰਤੀ ਕੀਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



