HOME ਧੰਨ ਧੰਨ ਸ੍ਰੀ ਨਾਭ ਕੰਵਲ ਜੀ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ...

ਧੰਨ ਧੰਨ ਸ੍ਰੀ ਨਾਭ ਕੰਵਲ ਜੀ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਕੰਗ ਜਗੀਰ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ 64 ਯੂਨਿਟ ਖ਼ੂਨਦਾਨ

3

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਕੰਗ ਜਗੀਰ ਵਿਖੇ ਸਥਿਤ ਗੁਰੂਦੁਆਰਾ ਭਾਈ ਬਾਲਾ ਜੀ ਵਿਖੇ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਦੁਆਰਾ ਖੂਨਦਾਨ ਕੈਂਪ ਆਯੋਜਿਤ ਕੀਤਾਗਿਆ | ਇਸ ਮੌਕੇ ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਤੇ ਸਰਕਾਰੀ ਸਿਵਲ ਹਸਪਤਾਲ ਫਗਵਾੜਾ ਦੀਆਂ ਟੀਮਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਸ਼ਹੀਦ ਭਗਤ ਸਿੰਘ (ਨਵਾਂਸ਼ਹਿਰ) ਦੀ ਟੀਮ ਨੇ 37 ਯੂਨਿਟ ਖੂਨ ਤੇ ਸਰਕਾਰੀ ਸਿਵਲ ਹਸਪਤਾਲ ਫਗਵਾੜਾ ਦੀ ਟੀਮ ਨੇ 27 ਯੂਨਿਟ ਖੂਨ ਇਕੱਤਰ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਵੈ ਇਛੁੱਕ ਖੂਨਦਾਨੀਆਂ ਨੂੰ  ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨਾਂ ਨੂੰ  ਰਿਫ਼ਰੈਸ਼ਮੈਂਟ ਵੀ ਦਿੱਤੀ ਗਈ | ਇਸ ਮੌਕੇ ਕਾਕਾ ਬੜਾ ਪਿੰਡ, ਮਨਜਿੰਦਰ ਢਿਲੋਂ, ਕਾਲਾ ਮੰਡੀ, ਬਿੱਟਾ ਫਗਵਾੜਾ, ਮੰਨਾ ਨੂਰਮਹਿਲ, ਲਾਲੀ ਬਾਸੀ, ਸੁੱਖਾ ਕੰਗ ਜਗੀਰ, ਬਿੰਦੂ ਅੱਪਰਾ, ਬਿੱਲਾ ਸ਼ੁਕਾਰ, ਦੀਪਾ ਕੰਗ ਜਗੀਰ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਚੇਅਰਮੈਨ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਕੂਲੀ ਭੋਜਨ, ਪੋਸ਼ਣ ਬਾਗ਼ (ਪੋਸ਼ਣ ਵਾਟਿਕਾ) ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਸਬੰਧੀ ਜਾਗਰੂਕ ਕਰਨ ਦੇ ਦਿੱਤੇ ਨਿਰਦੇਸ਼*
Next articleਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮਿਆ ਵੱਲੋ ਰੋਸ ਧਰਨਾ 21 ਨੂੰ