ਜਲ

(ਸਮਾਜ ਵੀਕਲੀ)
ਬੂੰਦ ਬੂੰਦ ਜੇ ਅੱਜ ਬਚਾਵਾਂਗੇ ਆਪਾਂ
ਆਪਣੀਆਂ ਨਸਲਾਂ ਦੇ ਲਈ ਜਲ ਵੀਰੋ
ਸਮਾਂ ਆਇਆ ਤਿਆਰੀ ਕਰੋ ਰਲ ਕੇ
ਮੁਸੀਬਤ ਜਾਏਗੀ ਸਮੇਂ ਨਾਲ ਟਲ ਵੀਰੋ
ਸੋਚਣਾ ਪਏਗਾ ਸਾਨੂੰ ਪੰਜਾਬ ਦੇ ਲਈ
ਮਸਲਾ ਗੰਭੀਰ ਤਾਂ ਬਣੇਗੀ ਗੱਲ ਵੀਰੋ
ਜਿਹੜੇ ਹਾਲ ਚ ਅੱਜ ਪੰਜਾਬ ਸਾਡਾ
ਸੁਰੱਖਿਅਤ ਦਿਸੇ ਨਾ ਇਸ ਦਾ ਕੱਲ ਵੀਰੋ
ਜੋ ਜੋ ਅਸੀਂ ਅੱਜ ਤੱਕ ਕਰੀ ਗਲਤੀ
ਕੱਢਣਾ ਪੈਣਾ ਕੋਈ ਉਸਦਾ ਹੱਲ ਵੀਰੋ
ਅਗਲੀ ਪੀੜੀ ਸਾਨੂੰ ਨਹੀਂ ਮਾਫ ਕਰਨਾ
ਇਸ ਦੇ ਲਈ ਕੁਝ ਸੋਚੀਏ ਰਲ ਵੀਰੋ
ਧਰਤੀ ਹੈ ਜੋ ਪੰਜ ਦਰਿਆਵਾਂ ਦੀ
ਮਿਲੇਗਾ ਇਸ ਨਾਲ ਇਸ ਨੂੰ ਬਲ ਵੀਰੋ
ਪਹੁੰਚ ਗਏ ਅੱਜ ਜਿਹੜੇ ਹਾਲ ਅੰਦਰ
ਅੱਗੇ ਦਿਸਦਾ ਘੁੰਮਣ ਨੂੰ ਮਾਰੂਥਲ ਵੀਰੋ
ਮਨਜੀਤ ਸਿੰਘ ਘੁੰਮਣ 
ਪਿੰਡ ਬਹਾਦਰਗੜ੍ਹ (ਫਤਿਹਗੜ੍ਹ ਸਾਹਿਬ)9781086688
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਅਲਵਿਦਾ ਮਾਂ —- ਸਤਵੰਤ ਕੌਰ ਵੜੈਚ