ਬੁੱਧ ਧੰਮ ਦੁਨੀਆ ਦੇ ਕਿਸੇ ਵੀ ਧਰਮ ਦਾ ਹਿੱਸਾ ਨਹੀਂ
(ਸਮਾਜ ਵੀਕਲੀ)- ਭਾਰਤ ਦੀ ਬੋਧੀ ਧਰਤੀ ਉੱਤੇ ਬਹੁਤ ਸਾਰੇ ਵੱਡੇ ਵੱਡੇ ਬੋਧੀ ਰਾਜਿਆਂ ਮਹਾਰਾਜਿਆਂ ਨੇ ਰਾਜ ਕੀਤਾ ਹੈ। ਤੁਸੀਂ ਸਮਰਾਟ ਅਸ਼ੋਕ, ਕਨਿਸ਼ਕ, ਹਰਸ਼ਵਰਧਨ ਤੋਂ ਲੈ ਕੇ ਧਰਮਪਾਲ ਤੱਕ ਆਸਾਨੀ ਨਾਲ ਗਿਣ ਸਕਦੇ ਹੋ।
ਇਨ੍ਹਾਂ ਬੋਧੀ ਰਾਜਿਆਂ ਨੇ ਬਹੁਤ ਸਾਰੇ ਸ਼ਿਲਾਲੇਖ ਲਿਖੇ, ਬੁੱਧ ਦੀਆਂ ਬਹੁਤ ਸਾਰੀਆਂ ਮੂਰਤੀਆਂ ਬਣਵਾਈਆਂ, ਬਹੁਤ ਸਾਰੇ ਬੁੱਧ ਵਿਹਾਰ ਬਣਾਏ ਅਤੇ ਕਈ ਬੋਧੀ ਸਥਾਨਾਂ ‘ਤੇ ਸਤੂਪ ਅਤੇ ਸ਼ਿਲਾਲੇਖ ਬਣਾਏ।
ਪਰ ਇਨ੍ਹਾਂ ਬੋਧੀ ਰਾਜਿਆਂ ਨੇ ਆਪਣੇ ਕਿਸੇ ਵੀ ਅਭਿਲੇਖ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਬੁੱਧ ਵਿਸ਼ਨੂੰ ਦਾ ਅਵਤਾਰ ਸੀ। ਬੁੱਧ ਦੀ ਅਜਿਹੀ ਕੋਈ ਮੂਰਤੀ ਵੀ ਨਹੀਂ ਬਣਾਈ ਜੋ ਇਹ ਦਰਸਾ ਸਕੇ ਕਿ ਬੁੱਧ ਵਿਸ਼ਨੂੰ ਦਾ ਅਵਤਾਰ ਹੈ। – ਡਾ ਰਜਿੰਦਰ ਪ੍ਰਸ਼ਾਦ
ਪੰਜਾਬੀ ਅਨੁਵਾਦ:- ਇੰਜ ਵਿਸ਼ਾਲ ਖੈਰਾ ਵਾਸਤਵਿਕ ਕਲਮ ਤੋਂ 9988913417