(ਸਮਾਜ ਵੀਕਲੀ)-ਕਪੂਰਥਲਾ / ਸੁਲਤਾਨਪੁਰ ਲੋਧੀ ,(ਕੌੜਾ ) – ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਹੂੰਝਾ ਫੇਰ ਜਿੱਤ ਕਾਰਨ ਜਿੱਥੇ ਹਲ਼ਕਾ ਸੁਲਤਾਨਪੁਰ ਲੋਧੀ ਦੇ ਸਮੂਹ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ । ਇਸੇ ਦੌਰਾਨ ਪੰਜਾਬ ਦੇ ਮੰਤਰੀ ਮੰਡਲ ਦੇ ਗਠਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਤੇ ਅਰਜੁਨਾ ਐਵਾਰਡੀ ਸੀਨੀਅਰ ਆਪ ਆਗੂ ਸੱਜਣ ਸਿੰਘ ਨੇ ਆਪਣੇ ਵਲੰਟੀਅਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇਨ- ਬਿਨ ਲਾਗੂ ਕੀਤਾ ਜਾਵੇਗਾ । ਉਨ੍ਹਾਂ ਸਮੂਹ ਭ੍ਰਿਸ਼ਟ ਅਫਸਰਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਉਹ ਹੁਣ ਜਨਤਾ ਦੀ ਲੁੱਟ ਬਿਲਕੁਲ ਬੰਦ ਕਰਨ ਤੇ ਆਪਣੀ ਤਨਖਾਹ ਤੇ ਗੁਜਾਰਾ ਕਰਨਾ ਸਿੱਖਣ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਨਿਯਾਮ ਬਦਲ ਚੁਕਿਆ ਹੈ ।ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਅਫਸਰਸ਼ਾਹੀ ਪੂਰੀ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣ। ਉਨ੍ਹਾਂ ਕਿਹਾ ਕਿ ਜਿਲ੍ਹਾ ਕਪੂਰਥਲਾ ‘ਚ ਭ੍ਰਿਸ਼ਟਾਚਾਰ ਤੇ ਅਣਗਹਿਲੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸੱਜਣ ਸਿੰਘ ਨੇ ਸੁਲਤਾਨਪੁਰ ਲੋਧੀ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਨੂੰ ਇਲਾਕੇ ਦੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਇੰਸਪੈਕਟਰੀ ਰਾਜ ਨੂੰ ਠੱਲ ਪਾਉਣ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰ ਦੇ ਰਾਜ ਦੌਰਾਨ ਹੋਇਆ ਅਫਸਰਸ਼ਾਹੀ ਦਾ ਸ਼ਿਆਸੀਕਰਨ ਆਮ ਆਦਮੀ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਲੀ ਮੁਹੱਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲੇਗੀ ਅਤੇ ਅਫਸਰਸ਼ਾਹੀ ਲੋਕਾਂ ਦੀ ਜਵਾਬਦੇਹ ਹੋਵੇਗੀ। ਉਨ੍ਹਾਂ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਬੇਰੁਜਗਾਰੀ ਨੂੰ ਜੜ੍ਹੋ ਮਿਟਾਉਣਾ ਸਰਕਾਰ ਦਾ ਮੁੱਢਲਾ ਫਰਜ ਹੋਵੇਗਾ। ਸਭ ਤੋਂ ਪਹਿਲਾ ਬੇਰੁਜਗਾਰੀ, ਨਸ਼ਿਆ, ਸਿਹਤ ਸਹੂਲਤਾਂ, ਗਾਰੰਟੀਆਂ, ਮੁਲਾਜਮਾਂ ਅਤੇ ਬੇਰੁਜਗਾਰ ਅਧਿਆਪਕਾਂ, ਆਗਣਵਾੜੀ ਵਰਕਰ, ਸਿਹਤ ਵਿਭਾਗ ਦੇ ਕਰਮਚਾਰੀਆਂ, ਟਰਾਂਸਪੋਰਟ ਵਿਭਾਗ ਆਦਿ ਮੁਲਾਜਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰੇਗੀ। ਇਸ ਸਮੇਂ ਨਰਿੰਦਰ ਸਿੰਘ ਖਿੰਡਾ , ਮਹਾਂਵੀਰ ਸਿੰਘ ਫੌਜੀ ਸੁਲਤਾਨਪੁਰ , ਮੁਹੰਮਦ ਰਫੀ ਵਲੰਟੀਅਰ ,ਸੀਨੀਅਰ ਆਗੂ ਸੁਦੇਸ਼ ਸ਼ਰਮਾ ਰਿਟਾ. ਇੰਸਪੈਕਟਰ , ਰਾਜਿੰਦਰ ਸਿੰਘ ਜੈਨਪੁਰ , ਲਵਪ੍ਰੀਤ ਸਿੰਘ ਪੀ.ਏ. , ਜਸਵੰਤ ਸਿੰਘ ਸੰਧੂ ਆਹਲੀਕਲਾਂ , ਕੁਲਵਿੰਦਰ ਸਿੰਘ ਸੱਧੂਵਾਲ , ਬਲਬੀਰ ਸਿੰਘ ਮਸੀਤਾਂ ਸਾਬਕਾ ਸਰਪੰਚ , ਗੁਰਚਰਨ ਸਿੰਘ , ਡਾ. ਬਲਵਿੰਦਰ ਸਿੰਘ ਤਲਵੰਡੀ , ਨਿਰਮਲ ਸਿੰਘ ਜੋਸਣ ਹੈਬਤਪੁਰ ਤੇ ਹੋਰਨਾਂ ਸ਼ਿਰਕਤ ਕੀਤੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly