HOME ਪਹਿਲਗਾਮ ਦੇ ਹਮਲੇ ਦੇ ਮਿਰਤਕਾਂ ਨੂੰ ਕੈਡਲ ਮਾਰਚ ਕੱਢ ਕੇ ਦਿਤੀ ਸ਼ਰਧਾਂਜਲੀ ...

ਪਹਿਲਗਾਮ ਦੇ ਹਮਲੇ ਦੇ ਮਿਰਤਕਾਂ ਨੂੰ ਕੈਡਲ ਮਾਰਚ ਕੱਢ ਕੇ ਦਿਤੀ ਸ਼ਰਧਾਂਜਲੀ  ਸਰਕਾਰ ਨੂੰ ਸਖ਼ਤ ਕਾਰਵਾਈ ਦੀ ਅਪੀਲ

ਮਹਿਤਪੁਰ,   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਭਾਰਤ ਦੇਸ਼ ਦੀ ਜਨਤ ਵੱਜੋ ਜਾਣੇ ਜਾਂਦੇ ਜੰਮੂ ਕਸ਼ਮੀਰ ਵਾਦੀ ਦੇ ਪਹਿਲਗਾਮ ਦੀ ਜਨਤ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਦਹਿਸ਼ਤਗਰਦਾਂ ਵੱਲੋਂ ਅੰਧਾਧੁੰਦ ਫਾਈਰਿੰਗ ਕਰਕੇ ਮਨੁੱਖਤਾ ਦਾ ਵਹਿਸ਼ੀਆਂ ਨਾ ਕਰੂਰਤਾ ਨਾਲ ਕਤਲ ਕਰਕੇ ਹਸਦੇ ਖੇਡਦੇ 28 ਦੇ ਕਰੀਬ ਸਹਿਲਾਨੀਆ ਨੂੰ ਅਚਨਚੇਤ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੇ ਪ੍ਰਤੀਕਰਮ ਵੱਜੋਂ ਮਹਿਤਪੁਰ ਨਿਵਾਸੀਆਂ ਵੱਲੋਂ ਮੋਮਬੱਤੀਆਂ ਜਗਾ ਕੇ ਪਹਿਲਗਾਮ ਦੇ ਮਿਰਤਕਾਂ ਨੂੰ  ਮਨੁਖਤਾ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਜਿੱਥੇ ਇਸ ਨਾ ਭੁੱਲਣਯੋਗ ਘਟਨਾ ਦੀ ਜੰਮ ਕੇ ਨਿੰਦਿਆ ਕੀਤੀ ਉਥੇ ਕਤਲੇਆਮ ਵਿਚ ਮਾਰੇ ਗਏ ਮਾਸੂਮ ਨਿਰਦੋਸ਼ਾਂ ਲਈ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਪਾਸੋਂ ਮਨੁਖਤਾ ਦੇ ਕਾਤਲਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਦੇਸ਼ ਹਿਤ ਜ਼ਿੰਦਾਬਾਦ ਦੇ ਨਾਹਰੇ ਲਗਾਏ ਅਤੇ ਮਨੁਖਤਾ ਦੇ ਕਾਤਲਾਂ ਲਈ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਕੈਂਡਲ ਮਾਰਚ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣ ਲਈ ਆਗੂਆਂ ਵੱਲੋਂ ਅਪੀਲ ਵੀ ਕੀਤੀ ਗਈ। ਇਹ ਕੈਂਡਲ ਮਾਰਚ ਦਾਣਾ ਮੰਡੀ ਮਹਿਤਪੁਰ ਤੋਂ ਸ਼ਹਿਰ ਬਜ਼ਾਰ ਵਿੱਚ ਦੀ ਹੁੰਦਾ ਹੋਇਆ ਨਕੋਦਰ ਰੋਡ ਡਾਕਟਰ ਭੀਮ ਰਾਓ ਅੰਬੇਦਕਰ ਚੌਕ ਵਿਖੇ ਸਮਾਪਤ ਹੋਇਆ। ਇਸ ਮੌਕੇ ਰਮੇਸ਼ ਵਰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ,ਬੱਲੀ ਥਿੰਦ, ਮਹਿੰਦਰਪਾਲ ਸਿੰਘ ਟੁਰਨਾ,ਜਥੇਦਾਰ ਬਲਜਿੰਦਰ ਸਿੰਘ ਕੰਗ, ਰਕੇਸ਼ ਮਹਿਤਾ, ਸੁਨੀਲ ਅਨੇਜਾ,ਕੰਵਰ ਗਰੇਵਾਲ, ਰੂਪਰਾਏ, ਅਜੇ ਸੂਦ, ਕੈਪਟਨ ਰਾਜਵਿੰਦਰ ਸ਼ਰਮਾ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿੱਤ ਦਾ ਮੰਤਰ ਪੜ੍ਹਾਉਣ ਲਈ ਬਾਦਲ ਅੱਜ ਲੁਧਿਆਣਾ ਆਉਣਗੇ-ਐਡਵੋਕੇਟ ਘੁੰਮਣ 
Next articleਅਕਾਲੀ ਆਗੂ ਮੁਖਤਿਆਰ ਸਿੰਘ ਝੰਡੇਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਪੀੜਤ ਪਰਿਵਾਰਾਂ ਨਾਲ ਹਮਦਰਦੀ ਕੀਤੀ ਜ਼ਾਹਿਰ