ਚਿਤਾਵਨੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਚਿਤਾਵਨੀ ਜੋ ਝੱਲ ਨ੍ਹੀਂ ਸਕਦੇ ਸਿਆਣੇ ਦੀ,
ਖੁਸ਼ਾਮਦਾਂ ਦੇ ਪਰਦੇ’ਚ ਸਦਾ ਕਿਵੇਂ ਰਹਿ ਸਕਦੇ
ਆਪਣੇ ਆਪ ਨੂੰ ਮਹਾਤਮਾ ਹੋਣ ਦਾ ਭਰਮ ਪਾਲ ਲੈਂਦੇ,
ਘਟੀਆ ਸਮਝਣ ਲੋਕਾਂ ਨੂੰ, ਉਚਾਈ ਤੇ ਕਿਵੇਂ ਬਹਿ ਸਕਦੇ।

ਖਾਣ-ਪੀਣ ਦੇ ਵਿਚ ਹੋਣ ਜਿਹੜੇ ਬੇ-ਸਬਰੇ,
ਦੂਸਰਿਆਂ ਨੂੰ ਸਮਝਣ ਨਿਤਾਣਾ।
ਆਕੜਾਂ ਵਿਚ ਹੀ ਫਸੇ ਰਹਿੰਦੇ,
ਦੁਨੀਆਂ ਉਡਾਵੇ ਮਜ਼ਾਕ ਜਦੋਂ ਪਲਾਂ ‘ਚ ਤੁਰ ਜਾਣਾ।

ਪੱਥਰਾਂ ਨੂੰ ਤਰਾਸ਼ ਕੇ ਜਿਹੜੇ ਆਪਣਾ ਬੁਤ ਬਣਾ ਲੈਂਦੇ,
ਜ਼ਿੰਦਗੀ ਦਾ ਸੁਹੱਪਣ ਲੱਭਦੇ ਫਿਰ ਉਸ ਵਿੱਚੋਂ।
ਡਰ ਫਿਰ ਉਸੇ ਬੁੱਤ ਵਿੱਚੋਂ ਆਉਣ ਲੱਗੇ,
ਲੋਕਾਂ ਤਾਈਂ ਕਹਿਣ ਮੈਨੂੰ ਬਚਾਓ ਇਹਤੋਂ।

ਚਿਤਾਵਨੀਆਂ ਮਿਲਣ ਜਦੋਂ ਸੋਚੋ ਤੇ ਸਮਝੋ,
ਘਬਰਾਓ ਨਹੀਂ ਚੰਗੇ ਪਾਸੇ ਦਾ ਰਾਹ ਲੱਭੋ।
ਦੁਖੀਆਂ ਦੇ ਦੁੱਖ ਹਰਣ ਦੀ,
ਵਧੀਆ ਢੰਗ ਦੀ ਕੋਈ ਥਾਹ ਲੱਭੋ‌।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਪਾ!…..
Next articleਸੌ ਰੁਪਈਆ