ਸੌ ਰੁਪਈਆ

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਅੱਜ ਜੇਬ ਵਿੱਚ ਸੌ ਰੁਪਈਆ , ਲੈਣਾ ਖ਼ੂਬ ਨਜ਼ਾਰਾ

ਪਹਿਲਾਂ ਦਸਾਂ ਦੀ ਕੁਲਫ਼ੀ ਖਾਣੀ , ਵਿੱਚ ਬਜ਼ਾਰੇ ਯਾਰਾ

ਪੰਦਰਾਂ ਦਾ ਫਿਰ ਖਾਣਾ ਕੁਲਚਾ , ਕਰਨੈ ਚਿੱਤ ਕਰਾਰਾ

ਵੀਹਾਂ ਦੀ ਫਿਰ ਲੱਸੀ ਪੀਣੀ , ਗਰਮੀ ਤੋਂ ਛੁਟਕਾਰਾ

ਚਾਲੀ ਦਾ ਤਰਬੂਜ਼ ਲਜਾਣਾ , ਖਾਊਗਾ ਟੱਬਰ ਸਾਰਾ

ਪੰਜ ਰੁਪਏ ਦਾ ਹਾਜ਼ਮੋਲਾ , ਹਾਜ਼ਮੇ ਲਈ ਦਿਲਦਾਰਾ

ਦਸ ਦਾ ਪੈੱਨ ਖ਼ਰੀਦੂ “ਜਿੰਮੀ” , ਸ਼ਬਦਾਂ ਦਾ ਵਣਜਾਰਾ

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਤਾਵਨੀ
Next articleਕਬਿੱਤ ਛੰਦ