ਜੇ.ਈ ਗੁਰਪਾਲ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਨਿੱਘੀਆਂ ਸ਼ਰਧਾਂਜਲੀਆਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਗੋਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਬਿਕਰਮ ਸਿੰਘ ਬੱਧਨ ਦੇ ਪਿਤਾ ਜੇ.ਈ ਗੁਰਪਾਲ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪੁੱਡਾ ਕਲੋਨੀ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭੋਗ ਪਾਏ ਗਏ।ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ।ਇਸ ਮੌਕੇ ਜੇ.ਈ ਗੁਰਪਾਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਗੋਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਗੁਰਪਾਲ ਸਿੰਘ ਦੀ ਨੇਕ ਕਮਾਈ ਸਦਕਾ ਹੀ ਅੱਜ ਉਨ੍ਹਾਂ ਦਾ ਪਰਿਵਾਰ ਸਮਾਜ਼ ਸੇਵਾ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਮਾਂ- ਪਿਉ ਵੱਲੋਂ ਮਿਲੀ ਚੰਗੀ ਸਿੱਖਿਆ ਸਦਕਾ ਹੀ ਬੱਚੇ ਉਨ੍ਹਾਂ ਦੀ ਲੀਹਾਂ ਤੇ ਚੱਲ ਕੇ ਮਾਪਿਆਂ ਦਾ ਨਾਂ ਉੱਚਾ ਕਰਦੇ ਹਨ। ਪੰਜਾਬ ਪਾਵਰਕੌਮ ਦੇ ਅਧਿਕਾਰੀ ਰਹੇ। ਮੁਖਤਿਆਰ ਸਿੰਘ ਚੰਦੀ ਉੱਘੇ ਸ਼ਾਇਰ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਗੁਰਪਾਲ ਸਿੰਘ ਨੇ ਮਹਿਕਮੇ ਅੰਦਰ ਜ਼ੋ ਸੇਵਾ ਕੀਤੀ ਹੈ। ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵੱਲੋਂ ਮੰਡ ਖੇਤਰ ਵਿੱਚ ਕਿਸਾਨਾਂ ਦੀ ਕੀਤੀ ਸੇਵਾ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।

ਇਸ ਮੌਕੇ ਪਿਆਰਾ ਸਿੰਘ ਜੈਨ ਪੁਰੀ, ਸੁਖਪਾਲ ਬੀਰ ਸਿੰਘ ਝੁੰਡੂਵਾਲ, ਸਾਬਕਾ ਬਲਾਕ ਸਿੱਖਿਆ ਅਫ਼ਸਰ ਮਾਸਟਰ ਦੇਸ ਰਾਜ, ਲਖਵਿੰਦਰ ਸਿੰਘ ਖਿੰਡਾ, ਮਾਸਟਰ ਚਰਨ ਸਿੰਘ ਹੈਬਤਪੁਰ,ਤੀਰਥ ਸਿੰਘ ਬਾਸੀ ਅਤੇ ਜੋਗਿੰਦਰ ਸਿੰਘ ਅਮਾਨੀਪੁਰ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਗਵਿੰਦਰ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਪ੍ਰਿੰਸੀਪਲ ਗੁਰਮੀਤ ਸਿੰਘ, ਸਾਬਕਾ ਜਿਲਾ ਅਫ਼ਸਰ ਮੁਲਤਾਨੀ,ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਸੂਬਾ ਪ੍ਰਧਾਨ ਈ ਟੀ ਟੀ ਯੂਨੀਅਨ ਰਛਪਾਲ ਸਿੰਘ ਵੜੈਚ,ਰਾਮ ਸਿੰਘ ਸੈਂਟਰ ਇੰਚਾਰਜ ਠੱਟਾ, ਨਰੇਸ਼ ਕੋਹਲੀ, ਬਲਜੀਤ ਸਿੰਘ ਬੱਬਾ ਜ਼ਿਲ੍ਹਾ ਖੇਡ ਕੋਆਰਡੀਨੇਟਰ , ਮੁਖਤਿਆਰ ਸਿੰਘ ਚੰਦੀ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਦੇਵ ਸਿੰਘ ਬੂਲਪੁਰ, ਮੁਖ਼ਤਾਰ ਲਾਲ ਬੀ.ਉ, ਲੈਕਚਰਾਰ ਬਲਦੇਵ ਸਿੰਘ , ਜਤਿੰਦਰ ਸੇਠੀ, ਪ੍ਰਿੰਸੀਪਲ ਧਿਆਨ ਸਿੰਘ, ਕੰਵਰਦੀਪ ਸਿੰਘ ਕੇ.ਡੀ, ਸੁਖਨਿੰਦਰ ਸਿੰਘ, ਸਰਬਜੀਤ ਸਿੰਘ ਖਿੰਡਾ,ਲਖਪਤ ਰਾਏ, ਬਲਬੀਰ ਸਿੰਘ ਕਾਲਰੂ, ਦਿਲਬੀਰ ਸਿੰਘ ਠੱਟਾ,ਚਰਨ ਸਿੰਘ ਕੌੜਾ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleनिशान -ऐ – सिखी चैरिटेबल ट्रस्ट खड़ूर साहिब के सहयोग से आर सी एफ में विभिन्न प्रकार के पौधों के जंगल की स्थापना
Next articleਰਣਜੀਤ ਸਿੰਘ ਖੋਜੇਵਾਲ ਵੱਲੋਂ ਵੱਖ ਵੱਖ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ