ਰਣਜੀਤ ਸਿੰਘ ਖੋਜੇਵਾਲ ਵੱਲੋਂ ਵੱਖ ਵੱਖ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਜਪਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਜਿਲ੍ਹਾ ਭਾਜਪਾ ਯੁਵਾ ਮੋਰਚੇ ਦੀ ਟੀਮ ਦਾ ਵਿਸਤਾਰ ਕਰਦੇ ਹੋਏ ਵਿਵੇਕ ਸਿੰਘ (ਸਨੀ ਬੈਂਸ) ਨੂੰ ਭਾਜਪਾ ਯੂਵਾ ਮੋਰਚਾ ਦਾ ਜਿਲ੍ਹਾ ਪ੍ਰਧਾਨ,ਭਾਰਤੀ ਸ਼ਰਮਾ ਫਗਵਾੜਾ ਨੂੰ ਭਾਜਪਾ ਮਹਿਲਾ ਮੋਰਚਾ ਦਾ ਜਿਲ੍ਹਾ ਪ੍ਰਧਾਨ , ਵਿਵੇਕ ਸਿੰਘ (ਸਨੀ ਬੈਂਸ) ਨੂੰ ਭਾਜਪਾ ਯੂਵਾ ਮੋਰਚਾ ਦਾ ਜਿਲ੍ਹਾ ਪ੍ਰਧਾਨ ਬਣਾਇਆ। ਇਹਨਾਂ ਨਿਯੁਕਤੀਆਂ ਦਾ ਸਵਾਗਤ ਕਰਦੇ ਹੌਏ ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਾਜਪਾ ਦੀ ਨੀਤੀਆ ਨੂ ਘਰ ਘਰ ਪਹੁੰਚਾਉਣਗੇ । ਇਸ ਸਬੰਧ ਵਿੱਚ ਨਵਨਿਯੁਕਤ ਅਹੁਦੇਦਾਰਾਂ ਨੇ ਰਣਜੀਤ ਸਿੰਘ ਖੋਜੇਵਾਲ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਭਾਜਪਾ ਮਹਾਂਮੰਤਰੀ ਅਤੇ ਜੋਨਲ ਇੰਚਾਰਜ ਜੀਵਨ ਗੁਪਤਾ, ਪੰਜਾਬ ਭਾਜਪਾ ਯੁਵਾ ਮੋਰਚਾ ਪ੍ਰਧਾਨ ਕੰਵਰਦੀਪ ਟੌਹੜਾ,ਜਿਲ੍ਹਾ ਪ੍ਰਧਾਨ ਰਾਜੇਸ਼ ਹਨੀ, ਦਾ ਵਿਸ਼ੇਸ਼ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ.ਈ ਗੁਰਪਾਲ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਨਿੱਘੀਆਂ ਸ਼ਰਧਾਂਜਲੀਆਂ
Next articleSeven UP govt officials booked in fake Madrasa case