(ਸਮਾਜ ਵੀਕਲੀ)
ਯਾਰੋ ਸ਼ਹਿਰ ਸੁਨਾਮ ਚ ਜੰਮਿਆ
ਇੱਕ ਉਧਮ ਸਿੰਘ ਸਰਦਾਰ
ਓਹਨੇਂ ਬਦਲਾ ਲਿਆ ਕੌਮ ਦਾ
ਓਹਦੋਂ ਗੋਰੀ ਸੀ ਸਰਕਾਰ
ਜਾਲਮ ਵਰਤਾਇਆ ਬਹੁਤ ਕਹਿਰ ਸੀ
ਓਹਦੇ ਚ ਹੈ ਸੀ ਬਹੁਤ ਹੰਕਾਰ
ਜਾਲਮ ਤਿੰਨ ਸੌ ਉਨਾਸੀ ਨਿਹੱਥੇ ਮਾਰ ਤੇ
ਬੈਠੇ ਜਲਸੇ ਦੇ ਵਿੱਚਕਾਰ
ਸੂਰਮੇ ਮਿਟੀ ਚੁੱਕ ਕਸਮ ਖਾ ਲਈ
ਬਦਲਾ ਲਵੂੰ ਨਾਲ ਕਿਹਾ ਵੰਗਾਰ
ਯੋਧਾ ਪੈੜ ਦਬਦਾ ਪਹੁੰਚ ਗਿਆ ਲੰਡਨ ਚ
ਹੁਣ ਹੱਥ ਸਿਰ ਤੇ ਰੱਖੇ ਕਰਤਾਰ
ਓਹਨੇ ਲੱਭ ਲਿਆ ਟਿਕਾਣਾ ਵੈਰੀ ਦਾ
ਲਿਆ ਡੱਬ ਵਿੱਚ ਪਿਸਟਲ ਸ਼ਿੰਗਾਰ
ਕਾਕਸਟਨ ਹਾਲ ਚ ਭਾਸ਼ਨ ਸੀ ਦੇ ਰਿਹਾ
ਗੱਲਾਂ ਕਰਦਾ ਸੀ ਬੇਕਾਰ
ਘੋੜਾ ਦੱਬਤਾ ਨਿਕਲੀਆਂ ਛੇ ਗੋਲੀਆਂ
ਨਿਕਲੀਆਂ ਛਾਤੀ ਨੂੰ ਕਰ ਪਾਰ
ਰੱਸਾ ਚੁੰਮ ਲਿਆ ਫਾਸੀਂ ਚੜ ਗਿਆ
ਸ਼ਹੀਦ ਉਧਮ ਸਿੰਘ ਸਰਦਾਰ
ਨਾਮ ਲਿਖਾ ਦਿੱਤਾ ਸ਼ਹੀਦਾਂ ਦੀ ਲਿਸਟ ਚ
ਓ ਕਰ ਗਿਆ ਬਹੁਤ ਵੱਡਾ ਉਪਕਾਰ
ਓ ਯਾਰੋ ਬਹੁਤ ਵੱਡਾ ਉਪਕਾਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly