HOME “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕ ਰੈਲੀ ਆਯੋਜਿਤ

“ਯੁੱਧ ਨਸ਼ਿਆਂ ਵਿਰੁੱਧ” ਜਾਗਰੂਕ ਰੈਲੀ ਆਯੋਜਿਤ

4
ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸੂਬੇ ਵਿੱਚ ਵੱਡੇ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ, ਇਸ ਕੜੀ ਤਹਿਤ ਵਿਧਾਨ ਸਭਾ ਹਲਕਾ ਫਿਲੌਰ ਦੇ ਪੈਂਦੇ ਇਤਿਹਾਸਕ ਪਿੰਡ ਦਸਾਂਝ ਕਲਾਂ ਵਿਖੇ ਯੁੱਧ ਨਸ਼ਿਆਂ ਵਿਰੁੱਧ “ਪਿੰਡਾਂ ਦੇ ਪਹਿਰੇਦਾਰ” ਪੈਦਲ ਯਾਤਰਾ ਅਭਿਆਨ ਤਹਿਤ ਜਾਗਰੂਕ ਰੈਲੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਨਿਰਮਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਮੁਹਿੰਮ “ਪਿੰਡਾਂ ਦੇ ਪਹਿਰੇਦਾਰ”  ਪੈਦਲ ਯਾਤਰਾ ਦੁਕਾਨ ਰੈਲੀ ਕੱਢੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਹਾ ਕਿ ਉਹ ਵੀ ਨਸ਼ਿਆਂ ਦੇ ਖਿਲਾਫ਼ ਆਪਣੇ ਪੱਧਰ ‘ਤੇ ਜਨ ਜਾਗਰੂਕਤਾ ਅੰਦੋਲਨ ਵਿੱਚ ਵਿੱਢਣ ਅਤੇ ਕਿਸੇ ਵੀ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀ ਨਾਲ ਮਿਲਵਰਤਨ ਤੋਂ ਗ਼ੁਰੇਜ਼ ਤਾਂ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣਾ ਵਾਲੀ ਪੀੜ੍ਹੀ ਦੇ ਸੁਨਿਹਰੀ ਭਵਿੱਖ ਲਈ ਪੰਜਾਬ ਨੂੰ ਮੁੜ ਕੁਸ਼ਤੀਆਂ, ਅਖਾੜਿਆਂ ਤੇ ਭੰਗੜੇ, ਗਿੱਧਿਆਂ ਵਾਲਾ ਰੰਗਲਾ ਪੰਜਾਬ ਬਣਾਉਣਾ ਸਮੇਂ ਦੀ ਲੋੜ ਹੈ। ਇਸ ਲਈ ਆਪਣੇ ਪਿੰਡ ਦੁਸਾਂਝ ਕਲਾਂ ਨੂੰ ਨਸ਼ਾਂ ਮੁਕਤ ਬਣਾਉਣ ਦੀ ਲੋੜ ‘ਤੇ ਜੋ ਦੇਣ ਲਈ ਸਾਨੂੰ ਸਾਰਿਆਂ ਨੂੰ ਨੂੰ ਮਿਲ ਜੁਲ ਕੇ ਯਤਨ ਕਰਨਾ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨੌਜਵਾਨ ਵਰਗ ਦੇ ਅਹਿਮ ਸਹਿਯੋਗ ਦੀ ਭੂਮਿਕਾ ਹੁੰਦੀ ਹੈ। ਇਸ ਲਈ ਹਰ ਵਿਆਕਤੀ ਘਰ, ਸਮਾਜ ਅਤੇ ਜ਼ਿਲ੍ਹੇ ਨੂੰ ਨਸ਼ਾਂ ਮੁਕਤ ਕਰਨ ਦਾ ਪ੍ਰਣ ਲਵੇ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ, ਦਲਜਿੰਦਰ ਸਿੰਘ ਜੁਗਨੂੰ, ਸ਼ਾਦੀ ਰਾਮ, ਹਰਮੇਸ਼ ਵਿਰਦੀ, ਬਲਜਿੰਦਰ ਕੌਰ, ਬਲਹਾਰ ਸਿੰਘ, ਬਹਾਦਰ ਸਿੰਘ, ਪਿੰਡ ਦੁਸਾਂਝ ਕਲਾਂ ਸੈਕਟਰੀ ਵਿਜੇ ਕੁਮਾਰ, ਦਲੀਪ ਕੌਰ, ਦਵਿੰਦਰ ਕੁਮਾਰ, ਕਸ਼ਮੀਰੀ ਲਾਲ, ਕਾਕਾ, ਜਤਿੰਦਰ ਕੁਮਾਰ ਅਤੇ ਇਲਾਕੇ ਭਰ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਅਤੇ ਪਿੰਡ ਦੀ ਸਮੂਹ ਪੰਚਾਇਤ ਮੈਬਰ, ਪਿੰਡ ਵਾਸੀ ਭਾਰੀ ਗਿਣਤੀ ਵਿਚ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleWhen Communities Feel They Must Act: The West London Incident
Next articleਜ਼ਿਲ੍ਹਾ ਜਲੰਧਰ ਦਿਹਾਤੀ ਉੱਤਰੀ ਦੇ ਸੰਗਠਨਾਤਮਿਕ ਢਾਂਚੇ ਨੂੰ ਮੁੱਖ ਰੱਖਦਿਆਂ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾ ਸਦਕਾ, ਬਹੁਤ ਦਿਨ ਤਰਕ ਕਰਨ ਤੇ ਬਾਅਦ ਪਾਰਟੀ ਦੇ ਮੰਡਲ ਪ੍ਰਧਾਨਾਂ ਨੂੰ ਨਿਯੁਕਤ ਕੀਤਾ