HOME ਯੁੱਧ ਨਸ਼ਿਆਂ ਵਿਰੁੱਧ – ਸਮਰਾਲਾ ਪੁਲਿਸ ਵੱਲੋਂ ਮਾਛੀਵਾੜਾ ਸਮਰਾਲਾ ਵਿੱਚ ਮੈਡੀਕਲਾ...

ਯੁੱਧ ਨਸ਼ਿਆਂ ਵਿਰੁੱਧ – ਸਮਰਾਲਾ ਪੁਲਿਸ ਵੱਲੋਂ ਮਾਛੀਵਾੜਾ ਸਮਰਾਲਾ ਵਿੱਚ ਮੈਡੀਕਲਾ ਤੋਂ ਨਸ਼ੀਲੇ ਪਦਾਰਥ ਫੜੇ

15
ਮਾਛੀਵਾੜਾ ਸਾਹਿਬ-ਸਮਰਾਲਾ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਨਸ਼ਿਆਂ ਦਾ ਕੰਮ ਹੌਲੇ ਹੌਲੇ ਕਦਮੀ ਸ਼ੁਰੂ ਹੋਇਆ ਇਸ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਰਾਜਨੀਤਕ ਪਾਰਟੀਆਂ ਦੇ ਕੁਝ ਕੁ ਲਾਲਚੀ ਪੰਜਾਬ ਦੇ ਵੈਰੀ ਆਗੂਆਂ ਨੇ ਨਸ਼ਿਆਂ ਨੂੰ ਪੁਸ਼ਤ  ਪਨਾਹੀ ਦਿੱਤੀ ਤੇ ਪੰਜਾਬ ਦੇ ਪੁਲਿਸ ਵਿਭਾਗ ਦੇ ਵਿੱਚੋਂ ਲਾਲਚੀ ਤੇ ਗ਼ਦਾਰ ਕਿਸਮ ਦੇ ਵੱਡੇ ਛੋਟੇ ਅਫਸਰਾਂ ਤੇ ਮੁਲਾਜ਼ਮਾਂ ਨੇ ਅਜਿਹੇ ਰਾਜਨੀਤਿਕ ਆਗੂਆਂ ਤੇ ਲੋਕਾਂ ਦਾ ਸਾਥ ਦੇ ਕੇ ਪੰਜਾਬ ਵਿੱਚ ਨਸ਼ਿਆਂ ਨੂੰ ਪ੍ਰਚਲਤ ਕਰਨ ਲਈ ਯੋਗਦਾਨ ਪਾਇਆ ਹੈ ਪੁਲਿਸ ਵਿਭਾਗ ਦੇ ਵਿੱਚ ਅਜਿਹੇ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਦੀ ਘਾਟ ਨਹੀਂ ਜੋ ਪੰਜਾਬ ਦੇ ਵਿੱਚ ਹੋ ਰਹੀਆਂ ਗਲਤ ਗਤੀਵਿਧੀਆਂ ਨਸ਼ਿਆਂ ਗੈਂਗਸਟਰਾਂ ਤੋਂ ਪੰਜਾਬ ਵਾਸੀਆਂ ਨੂੰ ਬਚਾਉਣਾ ਚਾਹੁੰਦੇ ਹਨ ਪਰ ਇਸੇ ਪੁਲਿਸ ਵਿਭਾਗ ਵਿੱਚ ਅਜਿਹੇ ਪੁਲਿਸ ਅਫਸਰ ਤੇ ਮੁਲਾਜ਼ਮ ਹਨ ਜਿਨਾਂ ਨੇ ਨਸ਼ੇ ਵਿੱਚ ਹੱਥ ਰੰਗੇ ਮਜਾਜ ਸਭ ਕੁਝ ਚਲਾਇਆ ਤਾਂ ਇਹ ਸਮੱਸਿਆ ਗੰਭੀਰ ਬਣ ਗਈ ਤੇ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਦਰਿਆ ਦੇ ਵਿੱਚ ਲੋਕ ਡੁੱਬ ਕੇ ਮਰ ਰਹੇ ਹਨ ਕੋਈ ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਮਰ ਰਿਹਾ ਹੈ ਕੋਈ ਨਸ਼ਾ ਓਵਰਡੋਜ ਕਾਰਨ ਮਰਿਆ ਹੈ ਕੋਈ ਨਸ਼ਿਆਂ ਨੂੰ ਰੋਕਦਾ ਹੋਇਆ ਨਸ਼ਾ ਸਮਗਲਰਾਂ ਹੱਥ ਮਰ ਰਿਹਾ ਹੈ। ਇਸ ਵਿਗੜੀ ਸਥਿਤੀ ਨੂੰ ਕਾਬੂ ਕਰਨ ਲਈ ਪੰਜਾਬ ਵਿੱਚ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਡੀਜੀਪੀ ਤੇ ਹੋਰ ਉੱਚ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪਿਛਲੇ ਇਕ ਮਾਰਚ ਤੋਂ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਸਮੁੱਚੇ ਪੰਜਾਬ ਵਿੱਚ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈਆਂ ਹੋਈਆਂ ਅਨੇਕਾਂ ਪਾਸਿਆਂ ਤੋਂ ਚੰਗੇ ਨਤੀਜੇ ਵੀ ਸਾਹਮਣੇ ਆਏ ਪਰ ਫਿਰ ਉਹੀ ਗੱਲ ਕੁਝ ਗਲਤ ਸੋਚ ਵਾਲੇ ਲੋਕਾਂ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਪਰਵਾਹ ਨਾ ਕਰਦਿਆਂ ਹੋਇਆ ਨਸ਼ਿਆਂ ਦਾ ਕੰਮ ਜਾਰੀ ਰੱਖਿਆ। ਇਸ ਦੀ ਗਵਾਹੀ ਭਰਦਾ ਹੈ ਜਿਲਾ ਲੁਧਿਆਣਾ ਦਾ ਸਮਰਾਲਾ ਮਾਛੀਵਾੜਾ ਇਲਾਕਾ ਦੋਵਾਂ ਸ਼ਹਿਰਾਂ ਦੇ ਵਿੱਚੋਂ ਸਮਰਾਲਾ ਪੁਲਿਸ ਨੇ ਇੱਕ ਵਿਸ਼ੇਸ਼ ਜਾਣਕਾਰੀ ਅਧੀਨ ਆਪਣੀ ਕਾਰਵਾਈ ਸ਼ੁਰੂ ਕੀਤੀ ਸਮਰਾਲੇ ਤੋਂ ਮੈਡੀਕਲ ਨਸ਼ਾ ਕਾਬੂ ਕੀਤਾ ਉਸ ਦੀਆਂ ਤਾਰਾਂ ਮਾਛੀਵਾੜੇ ਨਾਲ ਜੁੜੀਆਂ ਹੋਈਆਂ ਤੇ ਅਖੀਰ ਨੂੰ ਅੱਜ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਨੇ ਮਾਛੀਵਾੜਾ ਦੇ ਗੁਰਕਰਨ ਮੈਡੀਕਲ ਵਿੱਚ ਛਾਪੇਮਾਰੀ ਕੀਤੀ ਜਿੱਥੋਂ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਦਵਾਈਆਂ ਦਾ ਜ਼ਖ਼ੀਰਾ ਬਰਾਮਦ ਹੋਇਆ ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਤੇ ਉਹਨਾਂ ਦੇ ਨਾਲ ਸਿਹਤ ਵਿਭਾਗ ਤੋਂ ਡਰੱਗ ਇੰਸਪੈਕਟਰ ਸਾਰੀ ਜਾਂਚ ਪੜਤਾਲ ਆਪਣੇ ਹੱਥੀ ਕਰਦੇ ਦੇਖੇ ਗਏ ਤੇ ਜਦੋਂ ਚੰਗੀ ਤਰ੍ਹਾਂ ਛਾਣਬੀਣ ਹੋਈ ਤਾਂ ਹੈਰਾਨੀ ਹੋਈ ਕਿ ਵੱਡੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਉਥੋਂ ਬਰਾਮਦ ਹੋਈਆਂ ਜਿਸ ਦੀ ਇਲਾਕੇ ਵਿੱਚ ਸਪਲਾਈ ਚੱਲ ਰਹੀ ਸੀ। ਇਸ ਮੈਡੀਕਲ ਹਾਲ ਨੂੰ ਸੀਟ ਕਰ ਦਿੱਤਾ ਗਿਆ ਹੈ ਪੂਰੀ ਛਾਣਬੀਣ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਤ ਕਾਰਵਾਈਆਂ ਹੋ ਰਹੀਆਂ ਹਨ ਪਰ ਮੇਰੀ ਬੇਨਤੀ ਇਲਾਕੇ ਦੇ ਲੋਕਾਂ ਨੂੰ ਹੈ ਕਿ ਆਪਾਂ ਨਸ਼ੇ ਤੋਂ ਆਪਣਾ ਇਲਾਕਾ ਬਚਾਉਣਾ ਹੈ ਇਸ ਲਈ ਜਨਤਾ ਨੂੰ ਬੇਨਤੀ ਹੈ ਕਿ ਤੁਹਾਡੇ ਨੇੜੇ ਕਿਸੇ ਕਿਸਮ ਦਾ ਵੀ ਕੋਈ ਨਸ਼ਾ ਵਿਕ ਰਿਹਾ ਉਸ ਦੀ ਸੂਚਨਾ ਤੁਰੰਤ ਮੇਰੇ ਦਫ਼ਤਰ ਆ ਕੇ ਦਿੱਤੀ ਜਾਵੇ। ਡੀਐਸਪੀ ਵੱਲੋਂ ਸਮਰਾਲਾ ਮਾਛੀਵਾੜਾ ਸਮਰਾਲਾ ਤੇ ਇਲਾਕੇ ਦੇ ਸਾਰੇ ਹੀ ਮੈਡੀਕਲ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਪੁਲਿਸ ਵੱਲੋਂ ਸਖਤ ਨਿਗਾਹ ਰੱਖੀ ਜਾ ਰਹੀ ਹੈ ਜੇਕਰ ਮੈਡੀਕਲ ਤੋਂ ਕੋਈ ਵੀ ਨਸ਼ੀਲਾ ਪਦਾਰਥ ਗੋਲੀ ਤੱਕ ਬਰਾਮਦ ਹੋਈ ਉਸ ਉਪਰ ਸਖਤ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਜੁਰਗ ਨਾਗਰਿਕਾਂ ਦੀ ਭਲਾਈ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਬੰਧਤ ਵਿਭਾਗਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Next articleNSS Camp Concludes with Grand Valedictory Ceremony at Rayat College of Law.