HOME ਬਜੁਰਗ ਨਾਗਰਿਕਾਂ ਦੀ ਭਲਾਈ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਬੰਧਤ...

ਬਜੁਰਗ ਨਾਗਰਿਕਾਂ ਦੀ ਭਲਾਈ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸਬੰਧਤ ਵਿਭਾਗਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ

6

*ਬਜੁਰਗਾਂ ਲਈ ਸਿਹਤ ਵਿਭਾਗ ਵਲੋਂ ਲਗਾਏ ਜਾਣਗੇ ਕੈਂਪ* 

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਅਟਲ ਵਾਯੋ ਅਭਯੁਦਯ ਯੋਜਨਾ (AVYAY) ਤਹਿਤ ਜ਼ਿਲ੍ਹੇ ਦੇ ਬਜੁਰਗ ਨਾਗਰਿਕਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਅਤੇ  ਜ਼ਿਲ੍ਹੇ ਵਿੱਖ ਵੱਖ-ਵੱਖ ਗਤੀਵਿਧੀਆਂ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਾਰਜਕਾਰੀ ਏਜੰਸੀਆਂ ਦੇ ਮੁੱਖੀਆਂ ਅਤੇ ਸਵੈ–ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਮੀਟਿੰਗ ਦੌਰਾਨ ਬਜੁਰਗ ਨਾਗਰਿਕਾਂ ਦੀ ਭਲਾਈ ਸਬੰਧੀ ਕੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਜਿਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਬਜੁਰਗਾਂ ਦੀ ਸਿਹਤ ਸੰਭਾਲ, ਉਨ੍ਹਾਂ ਨੂੰ ਮੈਡੀਕਲ ਸੇਵਾਂਵਾਂ ਮੁਹੱਈਆਂ ਕਰਵਾਉਣ, ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਆਰਥਿਕ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਸਬੰਧੀ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ। ਇਨ੍ਹਾਂ ਗਤੀਵਿਧੀਆਂ ਦੇ ਰੂਪ ਵਿਚ ਜਿਲ੍ਹਾ ਪੱਧਰ ਤੇ ਸਿਹਤ ਵਿਭਾਗ ਵੱਲੋਂ ਕੈਂਪਾਂ ਦੌਰਾਨ ਬਜੁਰਗ ਨਾਗਰਿਕਾਂ ਦੀ ਮੋਤੀਆਬਿੰਦ ਦੀ ਸਰਜਰੀ ਕਰਵਾਉਣ ਲਈ ਅਸੈਸਮੈਂਟ ਕੈਂਪ ਲਗਾ ਕੇ ਅਸੈਸਮੈਂਟ ਕਰਵਾਈ ਜਾਵੇਗੀ ਉਸਦੇ ਉਪਰੰਤ ਅਪ੍ਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਣ ਵਾਲਾ ਸਾਰਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਬਜੁਰਗ ਨਾਗਰਿਕਾ ਦੇ ਨਾਲ ਸਬੰਧਤ ਹੋਰ ਸੇਵਾਂਵਾਂ ਵਿਚ ਆਯੁਸ਼ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਯੋਗਾ ਕੈਂਪ ਲਗਵਾਉਣੇ, ਬਜੁਰਗਾਂ ਲਈ ਕੁਰਸੀਆਂ ਬੁਣਨ, ਟੋਕਰੀਆਂ ਬੁਣਨ ਅਤੇ ਕੱਪੜਾ ਬਣਾਉਂਣ ਦੇ ਸਬੰਧ ਵਿਚ, ਬ੍ਰਿਧ ਆਸ਼ਰਮਾਂ, ਪੰਚਾਇਤ ਭਵਨਾਂ, ਕੰਮਿਊਨਿਟੀ ਸੈਂਟਰਜ਼ ਅਤੇ ਹੋਰ ਪਬਲਿਕ ਥਾਂਵਾਂ ਤੇ ਇਸਦੀ ਟ੍ਰੇਨਿੰਗ ਆਦਿ ਦਾ ਪ੍ਰਬੰਧ ਕਰਨਾ, ਬਜੁਰਗ ਨਾਗਰਿਕਾਂ ਨੂੰ ਕਾਨੂੰਨੀ ਸੇਵਾਂਵਾਂ ਸਬੰਧੀ ਜਾਣਕਾਰੀ ਦੇਣ ਲਈ ਬਲਾਕ ਅਤੇ ਜਿਲ੍ਹਾ ਪੱਧਰ ’ਤੇ ਸੀਨੀਅਰ ਸਿਟੀਜ਼ਨ ਦੀ ਭਲਾਈ ਹਿੱਤ ਜਾਗਰੂਕਤਾ ਕੈਂਪ ਲਗਾਉਂਣੇ ਅਤੇ ਡਿਜੀਟਲ ਅਤੇ ਵਿੱਤੀ ਸਾਖਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਉਂਣ ਵਰਗੀਆਂ ਗਤੀਵਿਧੀਆਂ ਕੀਤੀਆਂ ਜਾਣੀਆਂ ਹਨ। ਮੀਟਿੰਗ ਵਿਚ ਦਫਤਰ ਸਿਵਲ ਸਰਜਨ ਵੱਲੋਂ ਆਪਣੇ ਪੱਧਰ ਤੇ ਬਜੁਰਗਾਂ ਨਾਗਰਿਕਾਂ ਦੀ ਮੋਤੀਆਬਿੰਦ ਦੀ ਸਰਜਰੀ ਕਰਨ ਦੇ ਸਬੰਧ ਵਿਚ ਬਲਾਕ ਪੱਧਰ ਤੇ ਲਗਾਏ ਜਾਣ ਵਾਲੇ ਕੈਂਪਾ ਦਾ ਵੇਰਵਾ ਪੇਸ਼ ਕੀਤਾ ਗਿਆ।ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੇ ਅਧਿਕਾਰੀਆਂ ਨੂੰ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਨੂੰ ਕਰਨ ਦੇ ਸਬੰਧ ਵਿਚ ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ ਗਿਆ। ਮੀਟਿੰਗ ਵਿਚ ਜਿਲ੍ਹਾ ਸਿੱਖਿਆ ਅਫਸਰ ਪ੍ਰਾਇ:ਅਤੇ ਸੈਕੰ:ਦਫਤਰ ਸਿਵਲ ਸਰਜ਼ਨ ਦੇ ਅਧਿਕਾਰੀ, ਜਿਲ੍ਹਾ ਪ੍ਰੋਗਰਾਮ ਅਫਸਰ ਸ.ਭ.ਸ.ਨਗਰ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ.ਭ.ਸ.ਨਗਰ ਐਲ.ਡੀ.ਐਮ. ਸ.ਭ.ਸ.ਨਗਰ, ਸਵੈ—ਸੇਵੀ ਸੰਸਥਾ ਦੇ ਰੂਪ ਵਿਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ  ਅਤੇ ਹੋਰ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲੇ ਅੰਦਰ 31 ਜਨਵਰੀ ਨੂੰ ਸਕੂਲਾਂ / ਕਾਲਜਾਂ ਵਿੱਚ ਰਹੇਗੀ ਅੱਧੇ ਦਿਨ ਦੀ ਛੁੱਟੀ: ਜ਼ਿਲ੍ਹਾ ਮੈਜਿਸਟਰੇਟ
Next articleਯੁੱਧ ਨਸ਼ਿਆਂ ਵਿਰੁੱਧ – ਸਮਰਾਲਾ ਪੁਲਿਸ ਵੱਲੋਂ ਮਾਛੀਵਾੜਾ ਸਮਰਾਲਾ ਵਿੱਚ ਮੈਡੀਕਲਾ ਤੋਂ ਨਸ਼ੀਲੇ ਪਦਾਰਥ ਫੜੇ