HOME ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਹਰ ਮਸਲਾ ਗੱਲਬਾਤ ਨਾਲ...

ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ : ਡਾ. ਆਸ਼ੀਸ਼ ਸਰੀਨ 

ਡਾ. ਆਸ਼ੀਸ਼ ਸਰੀਨ
ਹੁਸ਼ਿਆਰਪੁਰ  (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਇਸ ਵਕਤ ਅਮਰੀਕਾ,ਈਰਾਨ,ਇਰਾਕ, ਇਜਰਾਇਲ ਆਦਿ ਦੇਸ਼ਾ ਵਿੱਚ ਜੰਗ ਲੱਗੀ ਹੋਈ ਹੈ ਮਨੁੱਖ ਦੁਆਰਾ ਮਨੁੱਖ ਨੂੰ ਹਥਿਆਰਾਂ ਨਾਲ ਮਾਰਿਆ ਜਾ ਰਿਹਾ ਹੈ ਨਫ਼ਰਤ ਦੀ ਇਹ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨ੍ਹੇ ਟਪਾ ਰਹੀ ਹੈ। ਪਰ ਇਸ ਸਭ ਕਾਸੇ ਦਾ ਸਿੱਟਾ ਕੀ ਹੈ ਸਿਰਫ ਤੇ ਸਿਰਫ ਸਿਫਰ   । ਇਹ ਵਿਚਾਰ “ਹਿਜ਼ ਐਕਸੀਲੈਂਟ ਇੰਸਟੀਚਿਊਟ” ਅਤੇ “ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ” ਚੱਗਰਾਂ ਦੇ ਐਮ.ਡੀ. ਡਾ.ਆਸ਼ੀਸ਼ ਸਰੀਨ ਨੇ ਕੁਝ ਚੌਣਵੇਂ ਪੱਤਰਕਾਰਾਂ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਦੌਰਾਨ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਬੇਲੋੜਾ ਹਥਿਆਰਾਂ ਤੇ ਖ਼ਰਚਾ ਤੇ ਇਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਕੀ ਇਹੋ ਇਨਸਾਨੀਅਤ ਹੈ ਇਸ ਬਾਰੇ ਅੱਜ ਹਰ ਇਨਸਾਨ ਤੇ ਹਰ ਦੇਸ਼ ਦੀ ਅਗਵਾਹੀ ਕਰਨ ਵਾਲੇ ਸਾਡੇ ਆਗੂਆਂ ਨੂੰ ਸੋਚਣ ਦੀ ਲੋੜ ਹੈ। ਉਹਨਾਂ ਕਿਹਾ ਕਿ ਦਿਲਾ ਵਿੱਚ ਇਹੋ ਜਿਹੀ ਨਫ਼ਰਤ ਨੂੰ ਲੈ ਕੇ ਇਹੋ ਹਾਲ ਅੱਗੇ ਦੁਨੀਆ ਵਿੱਚ ਵੱਸਦੇ 8 ਅਰਬ ਤੋਂ ਉੱਪਰ ਸ਼ਾਹ ਲੈ ਰਹੇ ਮਨੁਖਾਂ ਦਾ ਹੋਵੇਗਾ । ਉਹਨਾਂ ਕਿਹਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਧਰਤੀ ਉੱਤੇ ਮੋਹ ਮੁਹੱਬਤ ਤੇ ਪਿਆਰ ਵੰਡਣ ਲਈ ਭੇਜਿਆ ਹੈ। ਪਰ ਪੈਸੇ ਤੇ ਫੋਕੀ ਸ਼ੋਹਰਤ ਲਈ ਇਨਸਾਨ ਆਪਸ ਚ ਈਰਖਾ ਕਰਕੇ ਇਨਸਾਨੀਅਤ ਨੂੰ ਭੁੱਲ ਚੁੱਕਾ ਹੈ ਜਿਸਦੇ ਸਿੱਟੇ ਵਜੋਂ ਸੰਸਾਰ ਚ ਲੁੱਟ ਖੋਹ ਤੇ ਮਾਰ ਧਾੜ ਸਿਖਰਾਂ ਤੇ ਹੈ।ਉਹਨਾਂ ਕਿਹਾ ਕਿ ਲਾਲਚ ਵਿੱਚ ਇਨਸਾਨ ਆਪਸੀ ਸਕੇ ਰਿਸ਼ਤੇ ਨਾਤੇ ਵੀ ਗੁਆਂਉਦਾ ਨਜ਼ਰ ਆ ਰਿਹਾ ਹੈ ਜਦ ਕਿ ਇਹ ਇਕ ਕੌੜਾ ਸੱਚ ਹੈ ਕਿ ਇਨਸਾਨ ਦੇ ਨਾਲ ਕੁਝ ਨਹੀਂ ਜਾਣਾ ਤੇ ਉਸ ਨੇ ਖਾਲੀ ਹੱਥ ਜਾਣਾ ਹੈ ਫਿਰ ਵੀ ਇਨਸਾਨ ਪੈਸੇ ਦੀ ਦੌੜ ਚ ਪਾਗਲ ਹੋਇਆ ਫਿਰਦਾ ਹੈ ਤੇ ਖ਼ੁਦ ਨੂੰ ਟੈਨਸ਼ਨਾਂ ਚ ਪਾ ਹਰ ਪਲ ਉਲਝਿਆ ਰਹਿੰਦਾ ਹੈ। ਉਹਨਾ ਕਿਹਾ ਕਿ ਇਹ ਇਨਸਾਨੀਅਤ ਨਹੀਂ ਹੈ ਤੇ ਨਾ ਹੀ ਇਨਸਾਨੀਅਤ ਦਾ ਕੋਈ ਧਰਮ ਹੈ। ਉਹਨਾਂ ਕਿਹਾ ਇਨਸਾਨ ਨੂੰ ਪੈਸੇ ਦਾ ਲੋਭ ਲਾਲਚ ਛੱਡ ਕਿ ਇਨਸਾਨੀਅਤ ਦੀ ਸਾਦੀ ਜਿੰਦਗੀ ਜਿਊਣੀ ਚਾਹੀਦੀ ਹੈ ਤੇ ਹਰ ਮਨੁੱਖ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨ ਦੇ ਯਤਨ ਵਿੱਚ ਜੁੱਟਣਾ ਚਾਹੀਦਾ ਹੈ ! ਉਹਨਾਂ ਕਿਹਾ ਕਿ ਮਨੁੱਖ ਨੂੰ ਨਫ਼ਰਤ ਦੇ ਬੀਜ ਬੀਜਣ ਦੀ ਥਾਂ ਮੋਹ ਮੁਹੱਬਤ ਤੇ ਪਿਆਰ ਦੇ ਬੀਜ ਬੀਜਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਨਫ਼ਰਤ ਇਨਸਾਨ ਨੂੰ ਮੁਕਾਉਂਦੀ ਹੈ ਤੇ ਮੁਹੱਬਤ ਜਿੰਦਗੀ ਨੂੰ ਸੋਹਣਾ ਬਣਾਉਂਦੀ ਹੈ ! ਉਹਨਾ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ । ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ। ਫੇਰ ਭਾਂਵੇ ਉਹ ਮਸਲਾ ਵੱਖ ਵੱਖ ਦੇਸ਼ ਚ ਛਿੜੀ ਜੰਗ ਦਾ ਹੋਏ ਜਾ ਕਿਸੇ ਘਰ ਦਾ ਮਸਲਾ ਹੋਵੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੀਨੀਅਰ ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ, ਸੰਨੀ ਖੰਨਾ ਦੀ ਮਾਤਾ ਜੀ ਦੇ ਸ਼ਰਧਾਂਜਲੀ ਸਮਾਰੋਹ ਸਰਬ ਧਰਮ ਪ੍ਰਾਰਥਨਾ ਸਭਾ ਵਿੱਚ ਹੋਇਆ ਤਬਦੀਲ
Next articleਕਾਮਰੇਡ ਮੱਟੂ ਅਤੇ ਤਜਿੰਦਰ ਸੋਢੀ ਨੂੰ 2025-26 ਦਾ ਗੰਗਾ ਜਮੁਨਾ-ਹਾਰਮੋਨੀਅਸ ਅਵਾਰਡ ਦਿੱਤਾ ਜਾਵੇਗਾ: ਡਾ. ਬੱਗਾ