HOME ਕਾਮਰੇਡ ਮੱਟੂ ਅਤੇ ਤਜਿੰਦਰ ਸੋਢੀ ਨੂੰ 2025-26 ਦਾ ਗੰਗਾ ਜਮੁਨਾ-ਹਾਰਮੋਨੀਅਸ ਅਵਾਰਡ ਦਿੱਤਾ...

ਕਾਮਰੇਡ ਮੱਟੂ ਅਤੇ ਤਜਿੰਦਰ ਸੋਢੀ ਨੂੰ 2025-26 ਦਾ ਗੰਗਾ ਜਮੁਨਾ-ਹਾਰਮੋਨੀਅਸ ਅਵਾਰਡ ਦਿੱਤਾ ਜਾਵੇਗਾ: ਡਾ. ਬੱਗਾ

3
ਹੁਸ਼ਿਆਰਪੁਰ   (ਸਮਾਜ ਵੀਕਲੀ)   (ਤਰਸੇਮ ਦੀਵਾਨਾ) – ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਸਾਬਕਾ ਸੰਸਦ ਮੈਂਬਰ ਚੌਧਰੀ ਬਲਬੀਰ ਸਿੰਘ ਅਤੇ ਸਾਬਕਾ ਵਿਧਾਇਕ ਪ੍ਰਿੰ. ਓਮ ਪ੍ਰਕਾਸ਼ ਬੱਗਾ ਜੀਵਨ ਭਰ ਆਪਸੀ ਭਾਈਚਾਰਕ ਸਾਂਝ, ਰਾਸ਼ਟਰੀ ਏਕਤਾ ਅਤੇ ਧਰਮ ਨਿਰਪੱਖਤਾ ਦੀ ਮਜ਼ਬੂਤੀ ਲਈ ਕਾਰਜਸ਼ੀਲ ਰਹੇ। ਪ੍ਰਿੰ. ਓਮ ਪ੍ਰਕਾਸ਼ ਬੱਗਾ 2 ਜੂਨ 1984 ਨੂੰ ਅਤੇ ਚੌਧਰੀ ਬਲਬੀਰ ਸਿੰਘ 10 ਮਈ 1985 ਨੂੰ ਇਸ ਸੰਸਾਰ ਨੂੰ ਛੱਡ ਪ੍ਰਭੂ ਚਰਨਾਂ ਵਿੱਚ ਵਿਲੀਨ ਹੋ ਗਏ ਸਨ। ਇਹ ਜਾਣਕਾਰੀ ਦਿੰਦੇ ਹੋਏ ਸਮਾਜਿਕ ਜਾਗਰੂਕਤਾ ਲਈ ਕਾਰਜਸ਼ੀਲ ਸੰਸਥਾ ਸਵੇਰਾ ਦੇ ਕਨਵੀਨਰ ਡਾ. ਅਜੇ ਬੱਗਾ ਨੇ ਦੱਸਿਆ ਕਿ ਸਾਲ 2025-26 ਦਾ ਚੌਧਰੀ ਬਲਬੀਰ ਸਿੰਘ ਅਤੇ ਪ੍ਰਿੰ. ਓਮ ਪ੍ਰਕਾਸ਼ ਬੱਗਾ ਦੀ ਯਾਦ ਵਿੱਚ ਗੰਗਾ ਜਮੁਨਾ ਹਾਰਮੋਨੀਅਸ ਅਵਾਰਡ ਕਮਿਊਨਿਸਟ ਵਿਚਾਰਕ, ਸਮਾਜਿਕ ਕਾਰਕੁਨ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਸਿੱਖ ਵਿਦਵਾਨ ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ। ਡਾ. ਬੱਗਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਸਨਮਾਨਿਤ ਕਰਨ ਨਾਲ ਲੋਕਾਂ ਵਿੱਚ ਪਿਆਰ, ਮੁਹੱਬਤ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਲਈ ਕੰਮ ਕਰਨ ਦੀ ਪ੍ਰਵਿਰਤੀ ਵਧੇਗੀ। ਮਈ ਮਹੀਨੇ ਵਿੱਚ ਮਜ਼ਦੂਰ ਦਿਵਸ ‘ਤੇ ਦਿੱਤੇ ਜਾਣ ਵਾਲੇ ਇਸ ਅਵਾਰਡ ਬਾਰੇ ਡਾ. ਬੱਗਾ ਨੇ ਦੱਸਿਆ ਕਿ ਅਵਾਰਡ ਪ੍ਰਾਪਤ ਕਰਦੇ ਸਮੇਂ ਹਰ ਸਮਾਜਿਕ ਕਾਰਕੁਨ ਨੂੰ ਯਾਦਗਾਰੀ ਚਿੰਨ੍ਹ, ਦੋਸ਼ਾਲਾ ਅਤੇ 21000 ਰੁਪਏ ਭੇਟ ਕੀਤੇ ਜਾਣਗੇ। ਇਸ ਦੌਰਾਨ 15 ਵਿਦਿਆਰਥੀਆਂ ਨੂੰ ਹਰ ਮਹੀਨੇ 1000 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਸਕਾਲਰਸ਼ਿਪ ਵੀ ਭੇਟ ਕੀਤੀ ਜਾਵੇਗੀ। ਇਹ ਵਿਦਿਆਰਥੀ ਉਹ ਵਿਦਿਆਰਥੀ ਹਨ ਜੋ ਪੜ੍ਹਾਈ ਦੇ ਨਾਲ-ਨਾਲ ਪੂਰੀ ਮਿਹਨਤ ਨਾਲ ਸਵੇਰੇ ਅਖਬਾਰ ਘਰ-ਘਰ ਪਹੁੰਚਾਉਂਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਹਰ ਮਸਲਾ ਗੱਲਬਾਤ ਨਾਲ ਨਜਿੱਠਿਆ ਜਾ ਸਕਦਾ ਹੈ : ਡਾ. ਆਸ਼ੀਸ਼ ਸਰੀਨ 
Next article“ਜਾਂਦੇ ਚੋਰ ਦੀ ਲੰਗੋਟੀ ਹੀ ਸਹੀ” ਸੋਚ ਕੇ ਬੀਬੀਆਂ ਕੱਢ ਰਹੀਆਂ ਹਨ ਜਾਗੋ : ਨੀਤੀ ਤਲਵਾੜ