(ਸਮਾਜ ਵੀਕਲੀ)
ਉੱਚ ਤਾਪਮਾਨ ਵਾਲ਼ੀ ਹੋਈ ਪਈ ਐ ਅੱਤ ਨੀ।
ਲੂ ਦੇ ਲਫੇੜਿਆਂ ਨੇ ਮਾਰੀ ਪਈ ਐ ਮੱਤ ਨੀ।
ਗਿਆਰਾਂ ਕੁ ਵਜੇ ਤੋਂ ਬਾਅਦ ਡਾਹਢਾ ਬੁਰਾ ਹਾਲ ਨੀ।
ਤਿੱਖੜ ਦੁਪਿਹਰ ਦੇਵੇ ਪਿੰਡੇ ਨੂੰ ਪਿਘਾਂਲ਼ ਨੀ।
ਸਾਰ ਹੁੰਦਾ ਜਿੰਨਾ, ਲਈਏ ਘਰ ਬੈਠ ਸਾਰ ਨੀ
ਪਰ ਖਾਸ ਕੰਮ ਨੂੰ ਜੇ ਜਾਣਾ ਪੈ ਜੇ’ ਬਾਹਰ ਨੀ।
ਫੈਸ਼ਨਾਂ ਤੇ ਟੋਹਰਾਂ ਵਾਲ਼ੀ ਛੱਡ ਪਰਵਾਹ ਨੀ।
ਚੇਤੇ ਰੱਖੀਂ ਸਦਾ ਇਹ ਦੇਸੀ ਜਿਹਾ ਉਪਾਅ ਨੀ।
ਘੜਾਮੇਂ ਵਾਲ਼ੇ ਰੋਮੀ ਦੀ ਸਲਾਹ
ਸਿੱਧੀ ਜਿਹੀ ਏ ਪੰਜਾਬੀ ਵਿੱਚ ਠੇਠ।
ਰੱਖ ਬੀਬਾ ਘੁੰਢ ਕੱਢ ਕੇ
ਚੜ੍ਹ ਗਿਆ ਏ ਮਹੀਨਾ ਜੇਠ।
ਰੋਮੀ ਘੜਾਮਾਂ।
98552-81105 (ਵਟਸਪ ਨੰ.)


