ਭਟਕਣ

(ਸਮਾਜ ਵੀਕਲੀ)

ਜ਼ਿੰਦਗੀ ਦੀ ਭਟਕਣ
ਭਟਕਾ ਰਹੀ ਏ ਮੈਨੂੰ ,
ਸਹੀ ਰਾਹ ਲੱਭਦਿਆਂ – ਲੱਭਦਿਆਂ
ਵੀ ਅਟਕਾ ਰਹੀ ਏ ਮੈਨੂੰ ,
ਜ਼ਿੰਦਗੀ ਦੀ ਭਟਕਣ
ਤੜਫਾ ਰਹੀ ਏ ਮੈਨੂੰ ,
ਭਟਕਦਿਆਂ – ਭਟਕਦਿਆਂ
ਜ਼ਿੰਦਗੀ ਵੀ ਠੁਕਰਾ ਰਹੀ ਏ ਮੈਨੂੰ ,
ਪਤਾ ਨਹੀਂ ਕਿਉਂ ?
ਸ਼ੁਰੂ ਤੋਂ ਹੁਣ ਤੱਕ
ਅਜ਼ਮਾ ਰਹੀ ਏ ਮੈਨੂੰ ,
ਜ਼ਿੰਦਗੀ ਦੀ ਭਟਕਣ
ਭਟਕਾ ਰਹੀ ਏ ਮੈਨੂੰ ,
ਸ਼ਾਇਦ ਹੋਰ ਅਜ਼ਮਾ ਰਹੀ ਏ ਮੈਨੂੰ ,
ਸ਼ਾਇਦ ਰੁਲਾ ਰਹੀ ਏ ਮੈਨੂੰ ,
ਅਨੇਕਾਂ ਜ਼ਖ਼ਮ ਦੇ ਕੇ ਵੀ
ਹਸਾ ਰਹੀ ਏ ਮੈਨੂੰ ,
ਜ਼ਿੰਦਗੀ ਦੀ ਭਟਕਣ
ਸ਼ੁਰੂ ਤੋਂ ਹੁਣ ਤੱਕ ,
ਭਟਕਾ ਰਹੀ ਏ ਮੈਨੂੰ ,
ਭਟਕਾ ਰਹੀ ਏ ਮੈਨੂੰ ,
ਭਟਕਾ ਰਹੀ ਏ ਮੈਨੂੰ ,
ਰੁਲਾ ਰਹੀ ਏ ਮੈਨੂੰ ….. ਏ ਨਾਰਾਜ਼ ਜਿੰਦਗੀ ਤੇਰੇ ਨਾਮ…

 

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356 

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਿਸਾਨ ਮੋਰਚੇ ਦੀ ਜਿੱਤ ਦੀ ਮੁਬਾਰਕਬਾਦ
Next articleਗੀਤ