ਭਟਕ ਗਏ… ਲਟਕ ਗਏ

(ਸਮਾਜ ਵੀਕਲੀ)

ਅੱਖਾਂ ਰਾਹੀਂ ਹੁਣ ਹਾਂ ਸਾਰੇ ਭਟਕ ਗਏ
ਕੰਨਾਂ ਰਾਹੀਂ ਹਰ ਚੁਗਲੀ ਨੂੰ ਗਟਕ ਗਏ

ਅਸਮਾਨਾਂ ਨੂੰ ਜਿਹੜੇ ਟਾਕੀ ਲਾਉੰਦੇ ਸੀ
ਧਰਤੀ ਉਤੋਂ ਉੱਡੇ ਰਾਹ ਵਿੱਚ ਲਟਕ ਗਏ

ਗੁਰਮੁਖ ਬਣੇ ਨਾ ਕੋਈ ਮਨਮੁਖ ਸਾਰੇ ਨੇ
ਨੇ ਪੈਦਾ ਹੋ ਰਹੇ ਨਵੇਂ, ਪੁਰਾਣੇ ਝਟਕ ਗਏ

ਧਰਮ ਦੇ ਨਾਂ ਤੇ ਵੇਖੋ ਆਪਾਂ ਉਲਝ ਪਏ
ਓਹ ਵੱਖੋ-ਵੱਖ ਤਰੀਕੇ ਸਾਨੂੰ ਪਟਕ ਗਏ

ਰਿਸ਼ਤੇਦਾਰੀ ਯਾਰ ਮੁੱਕਦਰ ਮਾਇਆ ਹੈ
ਸਾਨੂੰ ਦੱਸ ਕੇ ਸਾਡੀ ਸਾਰੀ ਗਟਕ ਗਏ

ਲਿਖ ਕੇ ਗੁਰੂਆਂ ਇੰਦਰ ਨੂੰ ਸਮਝਾਈ ਜੋ
ਪੱਲੇ ਗੱਲ ਨਾ ਬੰਨ੍ਹੀ ਜਿਸ ਤੋਂ ਹਟਕ ਗਏ

(ਇੰਦਰ ਪਾਲ ਸਿੰਘ ਪਟਿਆਲਾ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਸਤੀ ਤੇਰੀ
Next articleਸਫਲ ਗ੍ਰਹਿਸਥ ਜੀਵਨ ਦਾ ਰਾਜ਼