ਚਲਦੇ ਚਲਦੇ ਕੁਝ ਹਲਕਾ ਫੁਲਕਾ

ਡਾਕਟਰ ਇੰਦਰਜੀਤ ਕਮਲ
ਡਾਕਟਰ ਇੰਦਰਜੀਤ ਕਮਲ 
 (ਸਮਾਜ ਵੀਕਲੀ)
ਚਿੱਟੇ ਬਗਲੇ ਸੰਸਦ ਅੰਦਰ ਕਾਂ ਕਾਂ ਕਾਂ ਕਾਂ ਕਰਦੇ ਨੇ ।
ਘਰ ਘਰ ਅੰਦਰ ਭੁੱਖੇ  ਬੱਚੇ ਮਾਂ ਮਾਂ ਮਾਂ ਮਾਂ ਕਰਦੇ ਨੇ ।
ਮਾਨਵਤਾ ਦੀ ਗੱਲ ਨਾ  ਕਰਦੇ ਗੂੰਗੇ ਬੋਲੇ ਨੇਤਾ ਨੇ ,
ਸਾਰਾ ਦਿਨ ਹੀ ਮਾਈਕ ਅੱਗੇ ਗਾਂ ਗਾਂ ਗਾਂ ਗਾਂ ਕਰਦੇ ਨੇ ।
ਨੇਤਾ ਜੀ ਦੇ ਖਾਤੇ ਅੰਦਰ ਗਿਣਤੀ ਕਰਨੀ ਮੁਸ਼ਕਿਲ  ਹੈ ,
ਸਾਡੇ ਤਾਂ ਜੀ ਸਾਰੇ ਖਾਤੇ  ਭਾਂ ਭਾਂ ਭਾਂ ਭਾਂ ਕਰਦੇ ਨੇ  ।
ਵੱਜੇ ਥੱਪੜ ਕੰਨਾਂ ਉੱਤੇ , ਹੋਰ ਤਾਂ ਕੁਝ ਵੀ ਸੁਣਦਾ ਨਹੀਂ ,
ਬੱਸ ਫਿਰ ਬੋਲ ਤਾਂ ਕੰਨਾਂ ਅੰਦਰ ਸਾਂ ਸਾਂ ਸਾਂ ਸਾਂ ਕਰਦੇ ਨੇ ।
Previous articleਪਾਣੀ (ਵਰਚੁਅਲ ਪਾਣੀ)
Next articleਤਰਕਸ਼ੀਲਾਂ ਦੇ ਸੂਬਾਈ ਸਨਮਾਨ ਸਮਾਗਮ ਵਿੱਚ ਇਕਾਈ ਸੰਗਰੂਰ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ