ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ “ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ”

(ਸਮਾਜ ਵੀਕਲੀ): ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ ਇੱਕ ਜਨਵਰੀ 2022 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਅਤੇ ਦੁਹਰਾਈ ਦੇ ਪ੍ਰੋਗਰਾਮਾਂ ਅਨੁਸਾਰ ਦੋ ਰੋਜ਼ਾ ਵੋਟਰ ਜਾਗਰੂਕਤਾ ਕੈਂਪ 6 ਅਤੇ 7 ਨਵੰਬਰ ਨੂੰ ਲਗਾਉਣ ਦੀਆਂ ਹਦਾਇਤਾਂ ਤਹਿਤ ਮਿਤੀ 6 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਸੁਪਰਵਾਈਜ਼ਰ ਸ੍ਰੀ ਸ਼ੇਰ ਅਜੀਤ ਸਿੰਘ ਦੀ ਅਗਵਾਈ ਅਤੇ ਦੇਖ ਰੇਖ ਹੇਠਾਂ ਬੂਥ ਲੈਵਲ ਅਫਸਰਾਂ ਸ੍ਰੀ ਨਵੀਨ, ਸ੍ਰੀ ਸੁਖਵਿੰਦਰ ਸਿੰਘ ਅਤੇ ਸ੍ਰੀ ਸਵਰਨਜੀਤ ਸਿੰਘ ਨੇ ਕਰਮਵਾਰ ਬੂਥ ਨੰਬਰ ਸੱਤ, ਅੱਠ ਅਤੇ ਨੌੰ ਤੇ ਡਿਊਟੀ ਨਿਭਾਉਂਦਿਆਂ ਅਠਾਰਾਂ ਸਾਲ ਦੇ ਨਵੇਂ ਵੋਟਰਾਂ ਨੂੰ ਵੋਟਰ ਕਾਰਡ ਵੰਡੇ, ਗਰੋਡਾ ਐਪ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਨਵੀਂਆਂ ਵੋਟਾਂ ਦੇ ਆਨਲਾਈਨ ਫਾਰਮ ਵੀ ਵੋਟਰਾਂ ਤੋਂ ਪ੍ਰਾਪਤ ਕੀਤੇ ।

ਇਸ ਮੌਕੇ ਤੇ ਲੈਕਚਰਾਰ ਸ. ਅਲਬੇਲ ਸਿੰਘ ਨੇ ਸਕੂਲ ਵਿੱਚ ਪੜ੍ਹਦੇ ਅਠਾਰਾਂ ਸਾਲ ਦੇ ਨਵੇਂ ਵੋਟਰ/ ਵਿਦਿਆਰਥੀਆਂ ਨੂੰ ਭਾਰਤੀ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਵੋਟ ਦੇ ਅਧਿਕਾਰ ਦੀ ਸਹੀ ਤੇ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਵਿੱਚ ਹਾਜ਼ਰ ਚੋਣ ਅਧਿਕਾਰੀਆਂ ਨੇ ਇਸ ਕੈਂਪ ਦੇ ਸਹਿਯੋਗ ਵਾਸਤੇ ਮਾਸਟਰ ਹਰਭਿੰਦਰ “ਮੁੱਲਾਂਪੁਰ” ਦਾ ਵੀ ਧੰਨਵਾਦ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਲੀ ਦੇ ਧੂੰੲ ਨਾਲ ਵਧਦਾ ਸੰਕਟ
Next articleਖਾਲਿਸਤਾਨ ਪੱਖੀ ਗਰੁੱਪਾਂ ਦੇ ਫੰਡਿੰਗ ਰੂਟ ਦਾ ਪਤਾ ਲਾਉਣ ਲਈ ਐਨਆਈਏ ਦੀ ਟੀਮ ਕੈਨੇਡਾ ਪੁੱਜੀ