(ਸਮਾਜ ਵੀਕਲੀ)
ਵੋਟ ਸਮਝ ਕੇ ਪਾਇਓ ਲੋਕੋ।
ਪਿੱਛੋਂ ਨਾ ਪਛੁਤਾਇਓ ਲੋਕੋ।
ਵੀਹ ਤਾਰੀਖ਼ ਨੂੰ ਅੰਮ੍ਰਿਤ ਵੇਲੇ,
ਮਲ-ਮਲ ਖ਼ੂਬ ਨਹਾਇਓ ਲੋਕੋ।
ਵੋਟ ਪਾਉਣ ਜਦ ਜਾਵਣ ਲੱਗੇ,
ਰੱਬ ਦਾ ਨਾਮ ਧਿਆਇਓ ਲੋਕੋ।
ਆਟਾ ਦਾਲ ਤੇ ਬੋਤਲ ਵਾਲੇ,
ਲ਼ਾਲਚ ਵਿੱਚ ਨਾ ਆਇਓ ਲੋਕੋ।
ਚੰਦ ਕੁ ਟਕਿਆਂ ਉੱਤੇ ਡੁੱਲਕੇ,
ਨਾ ਹੁਣ ਦੀਨ ਗਵਾਇਓ ਲੋਕੋ।
ਪੰਜ ਸਾਲ ਜੋ ਖੁਸ਼ੀਆਂ ਦੇਵੇ,
ਲੀਡਰ ਓਹੀ ਜਤਾਇਓ ਲੋਕੋ।
ਲੁੱਟਣ ਲਈ ਜੋ ਮੰਤਰੀ ਬਣਦੇ,
ਉਹਨਾਂ ਤਾਈਂ ਹਰਾਇਓ ਲੋਕੋ।
ਡਰ-ਭੈਅ ਲੋਭ ਲਾਲਚਾਂ ਛੱਡੋ,
ਜ਼ਰਾ ਵੀ ਨਾ ਘਬਰਾਿੲਓ ਲੋਕੋ।
ਰੋਹਬ ਝਾੜ ਜੋ ਪਵੇ ਖਾਣ ਨੂੰ,
ਉਸਤੇ ਮੋਹਰ ਨਾ ਲਾਇਓ ਲੋਕੋ।
ਜੋ ਕਰ ਸਕਦਾ ਦੂਰ ਗਰੀਬੀ,
ਉਸ ਨਾਲ ਜੋਟੀ ਪਾਇਓ ਲੋਕੋ।
ਦੇਸ਼ ਕੌਮ ਦਾ ਰਾਖਾ ਲੱਭਕੇ,
ਉਸਦਾ ਨਾਂ ਚਮਕਾਇਓ ਲੋਕੋ।
ਜੁਮਲੇਬਾਜ਼ੀ ਵਾਲਾ ਕੋਈ ਵੀ,
ਕਦੇ ਨਾ ਯਾਰ ਬਣਾਇਓ ਲੋਕੋ।
ਲੁੱਟਿਆ ਜਿਸ ਹਮੇਸ਼ਾ ਸਾਨੂੰ,
ਉਸਨੂੰ ਰੰਗ ਦਿਖਾਇਓ ਲੋਕੋ।
ਮਾੜਾ ਲੀਡਰ ਚੁਣ ਨਾ ਕੋਈ,
ਦੇਸ਼ ਨੂੰ ਨਰਕ ਬਣਾਇਓ ਲੋਕੋ।
ਵੋਟ ਅਦਾ ਕਰ “ਲੱਖੇ” ਵਾਂਗੂੰ,
ਸੱਚਿਆਂ ਤਾਈਂ ਜਤਾਇਓ ਲੋਕੋ।
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਸੰਪਰਕ +447438398345
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly