ਸਰਕਾਰ ਦੇਸ਼ ਦੀ ਜਾਇਦਾਦ ‘ਆਪਣੇ ਪੂੰਜੀਪਤੀ ਮਿੱਤਰਾਂ’ ਹਵਾਲੇ ਕਰਨਾ ਚਾਹੁੰਦੀ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਪੇਸ਼ ਕੀਤੇ ਜਾਣ ਮਗਰੋਂ ਦੋਸ਼ ਲਾਇਆ ਕਿ ਸਰਕਾਰ ਦੀ ਯੋਜਨਾ ਭਾਰਤ ਦੀ ਜਾਇਦਾਦ ਨੂੰ ‘ਆਪਣੇ ਪੂੰਜੀਪਤੀ ਮਿੱਤਰਾਂ’ ਦੇ ਹਵਾਲੇ ਕਰਨ ਦੀ ਹੈ। ਉਨ੍ਹਾਂ ਟਵੀਟ ਕੀਤਾ, ‘ਸਰਕਾਰ ਲੋਗਾਂ ਦੇ ਹੱਥਾਂ ’ਚ ਪੈਸਾ ਦੇਣ ਬਾਰੇ ਭੁੱਲ ਗਈ। ਮੋਦੀ ਸਰਕਾਰ ਦੀ ਯੋਜਨਾ ਭਾਰਤ ਦੀ ਜਾਇਦਾਦ ਨੂੰ ‘ਆਪਣੇ ਪੂੰਜੀਪਤੀ ਮਿੱਤਰਾਂ’ ਦੇ ਹਵਾਲੇ ਕਰਨ ਦੀ ਹੈ।’ ਕਾਂਗਰਸੀ ਆਗੂ ਨੇ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਬਜਟ ਵਿੱਚ ਦਰਮਿਆਨੇ ਕਾਰੋਬਾਰੀਆਂ ਦੀ ਮਦਦ ਕਰਨ ਦੇ ਨਾਲ-ਨਾਲ ਸਿਹਤ ਅਤੇ ਰੱਖਿਆ ਖਰਚ ’ਚ ਵਾਧਾ ਕਰਨ ਦੀ ਲੋੜ ਹੈ।

Previous articleਗਣਤੰਤਰ ਦਿਵਸ ਹਿੰਸਾ ਮਾਮਲਾ: ਹਾਈ ਕੋਰਟ ਵੱਲੋਂ ਦਿੱਲੀ ਪੁਲੀਸ, ਇੰਟੈਲੀਜੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸਬੰਧੀ ਪਟੀਸ਼ਨ ਖਾਰਜ
Next articleਮੁਫ਼ਤ ਇਲਾਜ ਤੇ ਸਸਤੀ ਪੜ੍ਹਾਈ ਦੇਣਗੇ ਉਦੋਂ ਪਤੰਦਰ, ਜਦੋਂ ਲੋਕ ਸਾਂਝ ਸਦਕਾ ਲੜਾਂਗੇ ਸੰਘਰਸ਼ ਦੇਸ ਦੇ ਅੰਦਰ