
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸੀ ਬੀ ਐਸ ਸੀ ਵਾਲੀਬਾਲ ਕਲਸਟਰ 18ਵੇਂ ਟੂਰਨਾਮੈਂਟ ਦੌਰਾਨ ਲੜਕੀਆਂ ਦੇ ਫਾਈਨਲ ਮੁਕਾਬਲੇ ਬਹੁਤ ਫਸਵੇਂ ਰਹੇ । ਇਸ ਦੌਰਾਨ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਪਹੁੰਚੇ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਲੜਕੀਆਂ ਦੇ ਵਾਲੀਬਾਲ ਅੰਡਰ 14 ਮੁਕਾਬਲੇ ‘ਚ ਡੀ ਏ ਵੀ ਸਕੂਲ ਲੁਧਿਆਣਾ ਜੇਤੂ ਅਤੇ ਮੇਜ਼ਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਸਥਾਨ ‘ਤੇ ਰਿਹਾ । ਆਕਸਫੋਰਡ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਿਹਾ । ਡੀ ਏ ਵੀ ਪਬਲਿਕ ਸਕੂਲ ਲੁਧਿਆਣਾ ਦੀ ਸ੍ਰਿਸ਼ਟੀ ਸਿੰਘ ਅੰਡਰ 14 ਦੀ ਬੈਸਟ ਪਲੇਅਰ ਰਹੀ । ਅੰਡਰ 17 ਦੇ ਮੁਕਾਬਲੇ ‘ਚ ਮੇਜ਼ਬਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੇਤੂ ਅਤੇ ਸਕਾਲਰ ਪਬਲਿਕ ਸਕੂਲ ਲੁਧਿਆਣਾ ਦੂਸਰੇ ਸਥਾਨ ‘ਰਿਹਾ । ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਤੇ ਰਿਆਨ ਇੰਟਰਨੈਸ਼ਨਲ ਸਕੂਲ ਲੁਧਿਆਣਾ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ । ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੀ ਜਸਮੀਤ ਕੌਰ ਅੰਡਰ 17 ਦੀ ਬੈਸਟ ਪਲੇਅਰ ਦਾ ਅਵਾਰਡ ਹਾਸਲ ਕਰਨ ‘ਚ ਸਫਲ ਰਹੀ । ਅੰਡਰ 19 ਦੇ ਮੁਕਾਬਲੇ ‘ਚ ਡੀ ਏ ਵੀ ਲੁਧਿਆਣਾ ਜੇਤੂ ਅਤੇ ਦਰਸ਼ਨ ਅਕੈਡਮੀ ਦੂਸਰੇ ਦੂਸਰੇ ਸਥਾਨ ‘ਤੇ ਰਿਹਾ । ਪ੍ਰਤਾਪ ਵਲਡ ਸਕੂਲ ਪਠਾਨਕੋਟ ਤੇ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਸਾਂਝੇ ਤੌਰ ‘ਤੇ ਤੀਸਰੇ ਸਥਾਨ ‘ਤੇ ਰਹੇ । ਡੀ ਏ ਵੀ ਸਕੂਲ ਦੀ ਰੀਤ ਕੌਰ ਅੰਡਰ 19 ਦੇ ਮੁਕਾਬਲੇ ‘ਚ ਬੈਸਟ ਪਲੇਅਰ ਦਾ ਅਵਾਰਡ ਹਾਸਲ ਕਰਨ ‘ਚ ਸਫਲ ਰਹੀ । ਸੰਜੀਵ ਗਾਂਧੀ ਟੂਰਨਾਮੈਂਟ ਅਬਜ਼ਰਵਰ ਅਤੇ ਟੈਕਨੀਕਲ ਡੇਲੀਗੇਟਸ ਵੱਜੋਂ ਨਿਖਿਲ ਹੰਸ ਸ਼ਾਮਲ ਹੋਏ । ਲੜਕੀਆਂ ਦੇ ਫਾਈਨਲ ਮੁਕਾਬਲਿਆਂ ਉਪਰੰਤ ਜੇਤੂ ਟੀਮਾਂ ਦੇ ਖਿਡਾਰਣਾਂ ਨੂੰ ਸਨਮਾਨਿਤ ਕੀਤਾ ਗਿਆ ।


