
(ਸਮਾਜ ਵੀਕਲੀ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਦੋਂ ਭਾਰੀ ਬਹੁਮਤ ਨਾਲ ਸਤਾ ਵਿੱਚ ਇਤਿਹਾਸ ਸਿਰਜਿਆ ਗਿਆ । ਲੋਕਾਂ ਵੱਲੋਂ ਵੇਖਿਆ ਬਦਲ ਦਾ ਖ਼ੁਆਬ ਪੂਰਾ ਹੋਇਆ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਵੱਜੋਂ ਭਗਵੰਤ ਮਾਨ ਨੂੰ ਪੇਸ਼ ਕੀਤਾ ਤੇ ਲੋਕਤੰਤਰ ਨੇ ਇਸ ਨੂੰ ਪ੍ਰਵਾਨ। ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਕਾਰਜਕਾਲ ਸੰਭਾਲ ਰਹੇ ਸਨ। ਅਚਾਨਕ ਬੁਧੀਜੀਵੀਆਂ ਵੱਲੋਂ ਲਾਏ ਕਿਆਫੇ ਤੇ ਮੀਡੀਆ ਰਿਪੋਰਟਾਂ ਦੇ ਸਰਵੇ ਪੰਡਤਾਂ ਦੀਆਂ ਭਵਿੱਖਬਾਣੀਆਂ ਨੂੰ ਲੋਕਤੰਤਰ ਨੇ ਸੋਚੀ ਪਾ ਦਿਤਾ। ਕਿਉਂਕਿ ਜੋਂ ਫਤਵਾ ਸਾਹਮਣੇ ਆਇਆ ਉਹ ਰਾਜਨੀਤਕ ਨੇਤਾਵਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਗਿਆ। ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਕਾਰਜਕਾਲ ਸੰਭਾਲਿਆ ਗਿਆ ਤੇ ਸਰਕਾਰ ਚਲਾਉਣ ਲਈ ਤਜਰਬੇਕਾਰ ਮੰਤਰੀਆਂ ਦੀ ਭਾਰੀ ਘਾਟ ਮਹਿਸੂਸ ਹੋਈ ਕਿਉਂਕਿ ਲੋਕਤੰਤਰ ਵੱਲੋਂ ਜਿਨ੍ਹਾਂ ਲੋਕਾਂ ਨੂੰ ਜਿਤਾ ਕੇ ਸਤਾ ਵਿੱਚ ਭੇਜਿਆ ਗਿਆ ਸੀ ਉਹ ਨਵੇਂ ਅਤੇ ਸਿਆਸਤ ਪੱਖੋਂ ਬਿਲਕੁਲ ਕੋਰੇ ਸਨ ਵਿਰੋਧੀ ਰਾਜਨੀਤਕ ਪਾਰਟੀਆਂ ਵੱਲੋਂ ਮਜ਼ਾਕ ਉਡਾਇਆ ਗਿਆ ਕਿ ਬਿਨਾਂ ਤਜਰਬੇ ਵਾਲੀ ਸਰਕਾਰ ਕਾਰਜਕਾਲ ਪੂਰਾ ਨਹੀਂ ਕਰ ਸਕੇਂਗੀ। ਕਿਉਂਕਿ ਭਾਰੀ ਬਹੁਮਤ ਨਾਲ ਜਿਤੇ ਆਮ ਆਦਮੀ ਪਾਰਟੀ ਦੇ ਬਹੁਤਾਤ ਨੇਤਾ ਆਪਣੀ ਜਿੱਤ ਤੋਂ ਹੈਰਾਨ ਸਨ । ਅਲੱਗ -ਅਲੱਗ ਖਿਤਿਆਂ ਵਿਚੋਂ ਆਏ ਇਨ੍ਹਾਂ ਨੇਤਾਵਾਂ ਵਿਚ ਪੰਜਾਬ ਦੀ ਗਾਇਕਾ ਅਨਮੋਲ ਗਗਨ ਮਾਨ ਵੀ ਇਕ ਹੈ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਗਗਨ ਮਾਨ ਨੂੰ ਯੂਥ ਆਗੂ ਵੱਲੋਂ ਪੇਸ਼ ਕੀਤਾ ਇਸ ਤੋਂ ਬਾਅਦ ਅਨਮੋਲ ਗਗਨ ਮਾਨ ਵੱਲੋਂ ਖੜੜ ਨਿਵਾਸੀਆਂ ਨਾਲ ਵਿਚਰਨ ਲੱਗੇ ਉਨ੍ਹਾਂ ਵੱਲੋਂ ਵਾਅਦਿਆਂ ਦੀ ਝੜੀ ਲਗਾ ਦਿੱਤੀ ਗਈ। ਉਨ੍ਹਾਂ ਖੜੜ ਨਿਵਾਸੀਆਂ ਨੂੰ ਹਰ ਸੁਪਨਾ ਦਿਖਾਇਆ ਜੋਂ ਆਮ ਵੋਟਰ ਚਾਹੁੰਦਾ ਹੈ। ਅਨਮੋਲ ਗਗਨ ਦੇ ਵਾਅਦਿਆਂ ਤੇ ਵਿਸ਼ਵਾਸ ਕਰਨ ਕਰਕੇ ਅਨਮੋਲ ਗਗਨ ਮਾਨ ਜਿੱਤ ਦਰਜ ਕਰਨ ਵਿਚ ਕਾਮਯਾਬ ਹੋ ਗਏ। ਉਨ੍ਹਾਂ ਕਿਸਾਨੀ ਬਾਰੇ ਬੋਲਦਿਆਂ ਕਿਹਾ ਐਮ ਐਸ ਪੀ ਕਿਡੀ ਕੁ ਵੱਡੀ ਗੱਲ ਹੈ ਸਾਡੀ ਸਰਕਾਰ ਆਉਣ ਤੇ ਹਰ ਫ਼ਸਲ ਪੰਜ ਮਿੰਟ ਵਿਚ ਐਮ ਐਸ ਪੀ ਦਿੱਤੀ ਜਾਵੇਗੀ। ਇਸ ਕਲਿੱਪ ਨੇ ਸੋਸ਼ਲ ਮੀਡੀਆ ਤੇ ਹਨੇਰੀਆਂ ਲਿਆ ਦਿਤੀਆਂ। ਪੰਜਾਬ ਸਰਕਾਰ ਨੇ ਖੜੜ ਤੋਂ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਨੂੰ ਕੈਬਨਿਟ ਵਿੱਚ ਮੰਤਰੀ ਬਣਾਇਆ ਪਰ ਹਰ ਪਾਸੇ ਵਿਰੋਧੀ ਧਿਰਾਂ ਵੱਲੋਂ ਘਿਰੇ ਮੁੱਖ ਮੰਤਰੀ ਪੰਜਾਬ ਨੇ ਅਜਿਹੇ ਹਾਲਾਤ ਵਿਚ ਅਜਿਹੇ ਫੈਸਲੇ ਕਰ ਦਿੱਤੇ ਜਿਨ੍ਹਾਂ ਨੇ ਮੰਤਰੀ ਮੰਡਲ ਦੀ ਨੀਂਦ ਉਡਾ ਕੇ ਰੱਖ ਦਿੱਤੀ ਉਨ੍ਹਾਂ ਹਰ ਭ੍ਰਿਸ਼ਟ ਮੰਤਰੀ, ਵਧਾਇਕ, ਅਫ਼ਸਰ ਨੂੰ ਚਲਦਾ ਕਰਨ ਵਿਚ ਰੱਤੀ ਢਿਲ ਨਾ ਵਰਤੀ ਇਸ ਨਾਲ ਪੰਜਾਬ ਸਰਕਾਰ ਲੋਕਤੰਤਰ ਵਿੱਚ ਆਪਣਾ ਅਧਾਰ ਬਣਾਉਣ ਵਿੱਚ ਸਫਲ ਰਹੀ। ਪਰ ਵੋਟਾਂ ਵੇਲੇ ਜੰਨਤਾ ਨਾਲ ਕੀਤੇ ਵਾਅਦਿਆਂ ਗ੍ਰੰਟੀ ਨੂੰ ਲੈ ਕੇ ਲੋਕਾਂ ਵੱਲੋਂ ਜਵਾਬ ਦੇਹੀ ਔਖੀ ਹੋ ਗਈ। ਅਜਿਹਾ ਕੁਝ ਅਨਮੋਲ ਗਗਨ ਮਾਨ ਨਾਲ ਵੀ ਵਾਪਰਿਆ ਅਨਮੋਲ ਗਗਨ ਮਾਨ ਜੋਂ ਇਕ ਗਾਇਕਾਂ ਸਨ ਉਨ੍ਹਾਂ ਨੂੰ ਸ਼ਹਿਦ ਨਹੀ ਪਤਾ ਸੀ ਕਿ ਬੇ ਸੁਰੇ ਗਾਇਕ ਨੂੰ ਸੁਰ ਵਿਚ ਗਾਉਣਾ ਸੁਖਾਲ਼ਾ ਨਹੀਂ ਹੁੰਦਾ ਇਸੇ ਤਰ੍ਹਾਂ ਜਨਤਾ ਦੇ ਪ੍ਰਤੀਨਿਧੀ ਬਣ ਕੇ ਵਾਅਦੇ ਨਿਭਾਉਣੇ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।ਅਨਮੋਲ ਗਗਨ ਵੱਲੋਂ ਕੋਈ ਨਾ ਕੋਈ ਗੱਲ ਤਾਂ ਹੈ ਜੋ ਉਨ੍ਹਾਂ ਵੱਲੋਂ ਦਿਲ ਤੇ ਲਗਾ ਲਈ ਤੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ,ਖੈਰ ਲੋਕਾਂ ਅਨੁਸਾਰ ਤੇ ਮੀਡੀਆ ਰਿਪੋਰਟਾਂ ਅਨੁਸਾਰ ਅਨਮੋਲ ਗਗਨ ਮਾਨ ਵੱਲੋਂ ਆਪਣਾ ਅਸਤੀਫਾ ਸਪੀਕਰ ਸੰਧਵਾਂ ਨੂੰ ਸੋਪ ਦਿੱਤਾ ਗਿਆ ਹੈ ਅਨਮੋਲ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਮਨ ਭਰਿਆ ਹੋਇਆ ਹੈ। ਤੇ ਉਹ ਸਿਆਸਤ ਨੂੰ ਛੱਡ ਰਹੇ ਹਨ ਪਰ ਉਨ੍ਹਾਂ ਪੰਜਾਬ ਸਰਕਾਰ ਤੋਂ ਆਸ ਕੀਤੀ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ। ਸੋਚਣਾ ਹੋਵੇਗਾ ਕੀ ਸਪੀਕਰ ਸੰਧਵਾਂ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਪ੍ਰਵਾਨ ਕਰ ਲੈਣਗੇ। ਜੇਕਰ ਅਜਿਹਾ ਹੋਇਆ ਤਾਂ ਅਨਮੋਲ ਗਗਨ ਮਾਨ ਸਿਆਸਤ ਦਾ ਅਖਾੜਾ ਛੱਡ ਕੇ ਗਾਇਕੀ ਦੇ ਅਖਾੜੇ ਵਿਚ ਜਾ ਬਿਰਾਜਣ ਗੇ ਜਾਂ ਉਹ ਆਪਣੇ ਉਦਯੋਗ ਪਤੀ (ਪਤੀ) ਤੇ ਪਰਿਵਾਰ ਦੀ ਸਲਾਹ ਅਨੁਸਾਰ ਅਗਲੀ ਰੂਪ ਰੇਖਾ ਤਹਿ ਕਰਨਗੇ। ਪਰ ਅਜਿਹੇ ਹਾਲਾਤ ਵਿਚ ਖੜੜ ਨੂੰ ਇਕ ਵਾਰ ਫਿਰ ਜ਼ਿਮਨੀ ਚੋਣ ਦਾ ਅਖਾੜਾ ਬਣਨਾ ਪਵੇਗਾ। ਜੇਕਰ ਖੜੜ ਜਿੰਮਨੀ ਚੌਣ ਹੁੰਦੀ ਹੈ ਤਾਂ ਛੇ ਮਹੀਨਿਆਂ ਵਿਚ ਹੋਣੀ ਜ਼ਰੂਰੀ ਹੋਵੇਗੀ। ਲੋਕਤੰਤਰ ਵਿੱਚ ਕੌਣ ਜਿੱਤੇਗਾ ਕੌਂਣ ਹਾਰੇਗਾ ਇਹ ਉਸ ਦੀ ਕਿਸਮਤ ਹੋਵੇਗੀ । ਬਹੁਤ ਥੋੜ੍ਹੇ ਸਮੇਂ ਵਿਚ ਜਿਤਿਆ ਉਮੀਦਵਾਰ ਖੜੜ ਨਿਵਾਸੀਆਂ ਦੀ ਉਮੀਦ ਤੇ ਕਿੰਨਾ ਕੁਝ ਖਰਾ ਉਤਰ ਸਕੇਗਾ ਤੇ ਖੜੜ ਵਾਸੀਆਂ ਦਾ ਵਿਕਾਸ ਤੇ ਉਮੀਦਾਂ ਦਾ ਕੀ ਬਣੇਗਾ ਰੱਬ ਰਾਖਾ। ਅਨਮੋਲ ਗਗਨ ਮਾਨ ਨੂੰ ਇਕ ਵਾਰ ਅਸਤੀਫਾ ਦੇਣ ਤੋਂ ਪਹਿਲਾਂ ਖੜੜ ਨਿਵਾਸੀਆਂ ਨਾਲ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਸੀ। ਕਿਉਂਕਿ ਹੁਣ ਉਹ ਖੜੜ ਨਿਵਾਸੀਆਂ ਦੀ ਵਿਧਾਇਕਾ ਹੈ।



