HOME ਪੀਰ ਬਾਬਾ ਸ਼ਾਹ ਹੁਸੈਨ ਦਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ ...

ਪੀਰ ਬਾਬਾ ਸ਼ਾਹ ਹੁਸੈਨ ਦਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ ਸੂਫੀਆਨਾ ਕਲਾਮ ਨੇ ਸਰੋਤੇ ਕੀਤੇ ਮੰਤਰ ਮੁਗਧ

3
 ਕਪੂਰਥਲਾ  (ਸਮਾਜ ਵੀਕਲੀ)   (ਕੌੜਾ )- ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਜੋੜ ਮੇਲੇ ਦੇ ਤੀਜੇ ਦਿਨ ਅੱਜ 17 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਕਵੀਸ਼ਰੀ ਅਤੇ ਢਾਡੀ ਜਥਿਆਂ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ। ਬਾਬਾ ਗਣੇਸ਼ ਸਿੰਘ ਮੁਖੀ ਨਿਹੰਗ ਛਾਉਣੀ ਅਤੇ ਪ੍ਰਬੰਧਕਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਵਾਲੇ ਸੇਵਾਦਾਰਾਂ ਅਤੇ ਜਥਿਆਂ ਨੂੰ ਸਨਮਾਨਿਤ ਕੀਤਾ। ਉਪਰੰਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਤੇ ਅੱਜ ਝੰਡਾ ਤੇ ਚੱਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਕਮੇਟੀ ਮੈਂਬਰਾਂ ਅਤੇ ਸ਼ਰਧਾਵਾਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਲੰਗਰ ਹਾਲ ਤੋਂ ਸ਼ਰੀਅਤ ਅਨੁਸਾਰ ਚਾਦਰ ਅਤੇ ਝੰਡਾ ਲੈ ਕੇ  ਸੰਗਤਾਂ ਨੱਚਦੀਆਂ ਅਤੇ ਗਾਉਂਦੀਆਂ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਦਰਬਾਰ ਤੇ ਪੁਜੀਆਂ  ਸ਼ਰਧਾ ਭਾਵਨਾ ਨਾਲ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਰਸਮ ਅਦਾ ਹੁੰਦਿਆਂ ਸੰਨੀ ਬਖਸ਼ੀ ਕਵਾਲ ਅਤੇ ਪਾਰਟੀ ਨੇ ਸੂਫੀਆਨਾ ਕਲਾਮ ਆਰੰਭਤਾ ਕੀਤੀ। ਸੂਫੀ ਗਾਇਕ ਪਰਵੇਜ ਆਲਮ ਨੇ ਆਪਣੇ ਸੂਫੀ ਅੰਦਾਜ਼ ਵਿੱਚ ਪੀਰ ਬਾਬਾ ਸ਼ਾਹ ਹੁਸੈਨ ਨੂੰ ਸਿਜਦਾ ਕਰਦਿਆਂ  ਸਰੋਤਿਆਂ ਦੀ ਪਸੰਦ ਦਾ ਕਲਾਮ ਪੇਸ਼ ਕੀਤਾ। ਸਮਾਗਮ ਦੇ ਮੁੱਖ ਗਾਇਕ ਪੰਜਾਬ ਦੀ ਬੁਲੰਦ ਆਵਾਜ਼ ਕਾਂਸ਼ੀਨਾਥ ਨੇ ਆਪਣੇ ਵੱਖ ਵੱਖ ਸੂਫੀ ਕਲਾਮ ਰਾਹੀਂ ਸਰੋਤਿਆਂ ਨੂੰ ਨਿਹਾਲ ਕੀਤਾ ਅਤੇ ਉਸ ਦੇ ਸਾਰਥਕ ਵਿਚਾਰਾਂ ਦੀ ਦਾਤ ਸਰੋਤਿਆਂ ਨੇ ਤਾੜੀਆਂ ਵਜਾ ਕੇ ਦਿੱਤੀ। ਗਾਇਕਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ ਵੱਲੋਂ ਡੀਐਸਪੀ ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ, ਐਸਐਚਓ ਅਰਜਨ ਸਿੰਘ ਥਾਣਾ ਤਲਵੰਡੀ ਚੌਧਰੀਆਂ, ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ, ਐਨਆਰਆਈ ਵੀਰਾਂ ਅਤੇ ਉਨਾਂ ਦੇ ਪਰਿਵਾਰਾਂ ਅਤੇ ਵਿਸ਼ੇਸ਼ ਆਈਆਂ ਸ਼ਖਸ਼ੀਅਤ ਦਾ ਆਧਾਰ ਤਹਿ ਦਿਲੋਂ ਧੰਨਵਾਦ ਕਰਦਿਆਂ ਸਨਮਾਨ ਚਿੰਨ ਦੇ ਕੇ ਨਿਵਾਜਿਆ। ਸਮੁੱਚੇ ਸਮਾਗਮ ਦੀ ਸਟੇਜ ਸੰਚਾਲਨ ਦੀ ਜਿੰਮੇਵਾਰੀ ਮਾਸਟਰ ਪਰਸਨ ਲਾਲ ਭੋਲਾ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਿੱਚ ਅਜੈਬ ਸਿੰਘ ਜਰਮਨ, ਮਨਜੀਤ ਸਿੰਘ ਬੱਬ, ਰੁਪਿੰਦਰਜੀਤ ਸਿੰਘ ਸੇਠੀ, ਸੁਖਵਿੰਦਰ ਸਿੰਘ ਸੁੱਖ, ਸਿਕੰਦਰ ਰਿੱਕੀ, ਲਖਵਿੰਦਰ ਸਿੰਘ ਰਤਨਪਾਲ, ਸੰਤੋਖ ਸਿੰਘ ਥਿੰਦ , ਤਰਸੇਮ ਸ਼ਰਮਾ, ਭੂਸ਼ਣ ਬੜੀਆ ਪਰਵਿੰਦਰ ਸਿੰਘ ਪੱਪੂ, ਸਰਜੀਤ ਸਿੰਘ ਫੋਰਮੈਨ, ਭਗਵੰਤ ਸਿੰਘ ਵਿਰਕ,ਅਮਰੀਕ ਸਿੰਘ ਸੰਧੂ,  ਧੀਰਜ ਮੜੀਆ, ਕਰਨੈਲ ਸਿੰਘ ਢੋਟ, ਅਮਰੀਕ ਸਿੰਘ ਭਾਰਜ, ਮਨਜੀਤ ਸਿੰਘ ਢੋਟ, ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ ਲੱਡੂ, ਕਮਲਜੀਤ ਸਿੰਘ ਚੰਦੀ, ਲਖਵਿੰਦਰ ਸਿੰਘ ਲੱਖਾ, ਦਵਿੰਦਰ ਸਿੰਘ ਓਠੀ, ਸਰਬਜੀਤ ਛੱਬਾ, ਸਾਰੇ ਮੈਂਬਰ ਪੰਚਾਇਤ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਸੋਨੂ, ਦਰਸ਼ਨ ਸਿੰਘ ਸੰਧੂ, ਜਤਿੰਦਰ ਸਿੰਘ ਸਿੰਦੂ, ਮਾਸਟਰ ਦਲਬੀਰ ਸਿੰਘ, ਡਾਕਟਰ ਬਲਵਿੰਦਰ ਸਿੰਘ , ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਜੇਈ ਹਰਦੇਵ ਸਿੰਘ ਲਾਈਨਮੈਨ ਸੁਰਿੰਦਰ ਸਿੰਘ ਕਲਰਕ ਤਿੰਨੋ ਪੰਜਾਬ ਰਾਜ ਬਿਜਲੀ ਬੋਰਡ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
 ਕੈਪਸ਼ਨ– ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਮੇਲੇ ਦੀਆਂ ਝਲਕੀਆਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੰਕਰਾ ਨੰਦ ਨੇ ਕੁਕਰਮ ਕਰ ਸਾਧੂ ਸਮਾਜ ਨੂੰ ਬਦਨਾਮ ਕੀਤਾ-ਮਹੰਤ ਦਇਆ ਸਾਗਰ
Next articleਵਾਲੀਬਾਲ ਕਲਸਟਰ ਟੂਰਨਾਮੈਂਟ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਖਿਡਾਰਨਾਂ ਮੱਲਾਂ ਮਾਰੀਆਂ