ਫੂਲ ਨਗਰ (ਸਮਾਜ ਵੀਕਲੀ) (ਲਹਿੰਦਾ ਪੰਜਾਬ) ਅਮਰਜੀਤ ਸਿੰਘ ਜੀਤ-ਪਿਛਲੇ ਦਿਨੀਂ ‘ਆਵਾਜ਼ ਅਦਬੀ ਫ਼ੋਰਮ ਪਾਕਿਸਤਾਨ’ ਫੂਲ ਨਗਰ ਵੱਲੋਂ ਚਿਰਾਗ ਹਾਊਸ ਫੂਲ ਨਗਰ ਵਿਖੇ ਇਕ ਸ਼ਾਨਦਾਰ ਮੁਸ਼ਾਇਰਾ ਕਰਾਇਆ ਗਿਆ । ਜ਼ੇਰ-ਏ-ਅਹਿਤਮਾਮ ਚੇਅਰਮੈਨ ‘ਆਵਾਜ਼ ਅਦਬੀ ਫ਼ੋਰਮ’ ਨਜ਼ੀਰ ਨਜ਼ਰ ਨੇ ਉਸਤਾਦ ਸ਼ਾਇਰ ਹਰਫ਼ਾਂ ਦੇ ਸੁਨਿਆਰੇ ਇਸ਼ਤੇਆਕ ਹੁਸੈਨ ਅਸਰ ਦੇ ਸ਼ਿਅਰੀ ਮਜਮੂਆ ‘ਮੰਜ਼ਰ ਦੇ ਪਿੱਛੇ’ ਤੇ ਗੱਲ ਕਰਦਿਆਂ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁਸ਼ਾਇਰਾ ਗਾਹ ਦੀ ਇਕ ਨੁਕਰ ਤੇ ਕਿਤਾਬਾਂ ਦਾ ਸਟਾਲ ਲਾਇਆ ਗਿਆ ਜਿੱਥੇ ਆਉਣ ਵਾਲੇ ਸ਼ਿਰਕਾ-ਏ-ਸਾਹਿਬ ਕਿਤਾਬ ਕੋਲੋਂ ਆਟੋਗ੍ਰਾਫ਼ ਲੈਂਦੇ ਰਹੇ ਤੇ ਮਹਾਨ ਸ਼ਾਇਰ ਇਸ਼ਤੇਆਕ ਹੁਸੈਨ ਅਸਰ ਹੋਰਾਂ ਨਾਲ਼ ਤਸਵੀਰਾਂ ਬਣਾਉਂਦੇ ਰਹੇ ਪ੍ਰੋਗਰਾਮ ਚ ਪੰਜਾਬ ਭਰ ਤੋਂ ਸ਼ਾਇਰਾਂ ਦਾਨਿਸ਼ਵਰਾਂ ਪੱਤਰਕਾਰਾਂ ਗੁਲੂਕਾਰਾਂ ਕੱਵਾਲਾਂ ਸੱਜਣਾਂ ਮਿੱਤਰਾਂ ਤੇ ਚਾਹੀਵਾਨਾਂ ਨੇ ਭਰਪੂਰ ਸ਼ਿਰਕਤ ਕੀਤੀ ਸਭ ਨੇ ਆਪਣੇ ਆਪਣੇ ਤਰੀਕੇ ਨਾਲ਼ ਇਸ਼ਤੇਆਕ ਹੁਸੈਨ ਅਸਰ ਹੁਰਾਂ ਨੂੰ ਖ਼ਿਰਾਜ-ਏ-ਤਹਸੀਨ ਪੇਸ਼ ਕੀਤਾ ਇਸ਼ਤੇਆਕ ਹੁਸੈਨ ਅਸਰ ਆਪਣੇ-ਆਪ ਚ ਇਕ ਅਹਿਦ ਦਾ ਨਾਂ ਏ ਜਿਨ੍ਹਾਂ ਹਮੇਸ਼ਾ ਅਦਬ ਦੀ ਸੇਵਾ ਇਬਾਦਤ ਸਮਝ ਕੇ ਕੀਤੀ ।ਉਨ੍ਹਾਂ ਦਾ ਇਹ ਸਫ਼ਰ ਅੱਜ ਵੀ ਸਾਬਤ ਕਦਮੀਂ ਜਾਰੀ ਏ ।ਬਹੁਤ ਸਾਰੇ ਸ਼ਾਇਰ ਉਨ੍ਹਾਂ ਕੋਲੋਂ ਸਿਖ ਕੇ ਉਸਤਾਦ ਬਣ ਗਏ ਪਰ ਉਹ ਅਜ ਵੀ ਆਪਣੇ ਆਪ ਨੂੰ ਉਸਤਾਦ ਅਖਵਾਣਾ ਪਸੰਦ ਨਹੀਂ ਕਰਦੇ ਬਲਕਿ ਅਦਬ ਦੀ ਸੇਵਾ ਕਰ ਕੇ ਖ਼ੁਸ਼ ਹੁੰਦੇ ਨੇਂ। ਉਹ ਬਹੁਤ ਅੱਛੇ ਉਸਤਾਦ ਹੋਣ ਦੇ ਨਾਲ਼ ਨਾਲ਼ ਬਹੁਤ ਅੱਛੇ ਸ਼ਾਇਰ ,ਗੁਲੂਕਾਰ , ਕੰਪਾਈਰ , ਕਲਾ ਨਵਾਜ਼ , ਇਨਸਾਨ ਤੇ ਮੁਹੱਬਤਾਂ ਚ ਗੁੰਨ੍ਹੇ ਹੋਏ ਜੀ ਨੇਂ ।ਪੂਰੇ ਪ੍ਰੋਗਰਾਮ ਦੀ ” ਕਦਰਦਾਨ ਡਿਜੀਟਲ ” ਨੇ ਲਾਈਵ ਕਵਰੇਜ ਕੀਤੀ ਜਿਹੜੀ ਬੜੀ ਛੇਤੀ ਉਨ੍ਹਾਂ ਦੇ ਚੈਨਲ ਤੇ ਮੁਖ਼ਤਲਿਫ਼ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਵੇਖਣ ਨੂੰ ਮਿਲੇਗੀ ਏਸ ਪ੍ਰੋਗਰਾਮ ਦੀ ਸਦਾਰਤ ਜੱਗ ਧੁੰਮੀ ਨਜ਼ਮ “ਨਸ਼ਾ ਨਸ਼ਈ ” ਦੇ ਖ਼ਾਲਿਕ ਪੀਰ ਫ਼ਕੀਰ ਵੀਰ ਸਿਪਾਹੀ ਦੇ ਸ਼ਾਗਿਰਦ ਡਾਕਟਰ ਅਬਦ ਅਲਗ਼ਫ਼ਾਰ ਰੰਧਾਵਾ ਹੋਰਾਂ ਕੀਤੀ ।ਨਜ਼ਾਮਤ ਦੇ ਫ਼ਰਾਇਜ਼ ਬਾਬਾ ਜੀ ਅਸ਼ਰਫ਼ ਖ਼ਾਨ ਸ਼ਾ ਜ਼ੀ ਸਦਰ ਪਰ੍ਹੀਆ ਬੁਲ੍ਹੇ ਸ਼ਾਹ , ਨਜ਼ੀਰ ਨਜ਼ਰ ਚੇਅਰਮੈਨ ਆਵਾਜ਼ ਅਦਬੀ ਫ਼ੋਰਮ ਪਾਕਿਸਤਾਨ ਤੇ ਮਜ਼ੱਮਿਲ ਜ਼ਾਇਰ ਜਨਰਲ ਸੈਕਟਰੀ ਬਜ਼ਮ ਇਸ਼ਤੇਆਕ ਅਸਰ ਪਾਕਿਸਤਾਨ ਨੇ ਢੇਰ ਸੋਹਣੇ ਢੰਗ ਨਾਲ਼ ਨਿਭਾਏ । ਪ੍ਰੋਗਰਾਮ ਦਾ ਆਗ਼ਾਜ਼ ਅੱਲ੍ਹਾ ਪਾਕ ਦੇ ਬਾ ਬਰਕਤ ਨਾਮ ਤੋਂ ਸ਼ੁਰੂ ਹੋਇਆ ਤਲਾਵਤ ਕਲਾਮ ਪਾਕ ਦੀ ਸਆਦਤ ਮਨਜ਼ੂਰ ਸ਼ਾਹਿਦ ਅਰਵਾੜਾ ਸਦਰ ਆਵਾਜ਼ ਅਦਬੀ ਫ਼ੋਰਮ ਪਾਕਿਸਤਾਨ ਨੇ ਹਾਸਲ ਕੀਤੀ ਨਾਅਤ ਰਸੂਲ ਮਕਬੂਲ ਸੱਲੀ ਅੱਲ੍ਹਾ ਅਲੀਆ ਵਾਲਾ ਵਸੱਲਮ ਦੀ ਦਾ ਸ਼ਰਫ਼ ਪੱਤੋ ਕੀ ਤੂੰ ਤਸ਼ਰੀਫ਼ ਲਿਆਏ ਖ਼ੂਬਸੂਰਤ ਆਵਾਜ਼ ਦੇ ਮਾਲਿਕ ਮੁਹੰਮਦ ਬੂਟਾ ਤੇ ਮਾਅਰੂਫ਼ ਕਵਾਲ ਜ਼ੀਨ ਰਾਹਤ ਅਲੀ ਖ਼ਾਂ ਦੇ ਸਾਹਿਬ ਜ਼ਾਦੇ ਕੁਮੇਲ ਜ਼ੀਨ ਰਾਏ ਵਿੰਡ ਹੋਰਾਂ ਹਾਸਲ ਕੀਤਾ ਏਸ ਖ਼ੂਬਸੂਰਤ ਤਕਰੀਬ ਪਜ਼ੀਰਾਈਆ ਚ ਖ਼ਸੂਸੀ ਸ਼ਿਰਕਤ ਵਹੀਦ ਰਜ਼ਾ ਤੇ ਬਾਬਾ ਜੀ ਨਜ਼ੀਰ ਜ਼ਾਹਿਦ ਹੋਰਾਂ ਦੇ ਸਾਹਿਬ ਜ਼ਾਦੇ ਜਾਵੇਦ ਸਾਹਿਰ ਹੋਰਾਂ ਕੰਗਣ ਪੁਰ ਤੋਂ ਕੀਤੀ। ਤਕਰੀਬ ਚ ਆਇਆ ਹੋਇਆ ਹਰ ਮਹਿਮਾਨ ਮਹਿਮਾਨ ਖ਼ਸੂਸੀ ਤੇ ਮਹਿਮਾਨ ਇਜ਼ਾਜ਼ ਸੀ ਜਿਨ੍ਹਾਂ ਸ਼ਾਇਰਾਂ ਏਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਉਨ੍ਹਾਂ ਚ ਸ਼ਾਮਿਲ ਸਨ ਮਹਿਮੂਦ ਅਖ਼ਤਰ ਚਿਸ਼ਤੀਆਂ, ਨਸਰ ਖ਼ਿਆਲੀ ਠੀਂਗ ਮੋੜ, ਇਜ਼ਾਜ਼ ਐਨ ਠੀਂਗ ਮੋੜ , ਸ਼ਹਿਬਾਜ਼ ਕਾਵਿਸ਼ ਹੜੱਪਾ , ਰਿਜ਼ਵਾਨ ਰਿਜ਼ਵੀ ਲਾਹੌਰ , ਯਾਸੀਨ ਭੱਟੀ ਕੰਗਣਪੁਰ , ਵਜ਼ੀਰ ਅਲੀ ਰਾਜਾ ਕੰਗਣਪੁਰ , ਅਸਲਮ ਸ਼ਾਦ ਕੰਗਣਪੁਰ।ਮੁਹੰਮਦ ਇਮਰਾਨ ਖ਼ਾਨ ਝੰਗ , ਸਦੀਕ ਜੌਹਰ ਲਾਹੌਰ , ਸ਼ਹਿਬਾਜ਼ ਸ਼ਰੀਫ਼ ਹਾਂਸ ਬਹਾਵਲ ਨਗਰ , ਅਸਲਮ ਸ਼ਾਦ ਕੰਗਣ ਪੁਰ , ਫ਼ੈਸਲ ਅਨਮੋਲ ਕੰਙਣ ਪੁਰ , ਮੁਹੱਬਤ ਅਲੀ ਖੁੱਡੀਆਂ ਕਸੂਰ , ਨਦੀਮ ਨਿਕਾਸ ਡੀਜਟਲ ਚੈਨਲ ਕਦਰਦਾਨ ਕਸੂਰ , ਸਲੀਮ ਆਫ਼ਤਾਬ ਸਲੀਮ ਕਸੂਰ , ਆਜ਼ਿਜ਼ ਇਕਬਾਲ ਔਕਾੜਾ , ਸ਼ਰੀਫ਼ ਅਰਸ਼ਦ ਛਾਂਗਾ ਮਾਂਗਾ ।ਸਫ਼ਦਰ ਹੁਸੈਨ ਪੱਪੂ ਬਾਦਸ਼ਾਹ ਸ਼ੱਕਰਗੜ੍ਹ , ਇਮਰਾਨ ਸਾਹਿਲ ਬਚੀਕੀ ਨਨਕਾਣਾ ਸਾਹਿਬ , ਹਸਨੇਨ ਅਖ਼ਤਰ ਸਰਗੋਧਾ , ਆਸਿਫ਼ ਤਬੱਸੁਮ ਦੀਪਾਲਪੁਰ , ਗ਼ੁਲਾਮ ਅੱਬਾਸ ਕਵਾਲ ਫੂਲ ਨਗਰ , ਕੁਮੇਲ ਜ਼ੀਨ ਰਾਏ ਵਿੰਡ , ਜ਼ੀਨ ਰਾਹਤ ਅਲੀ ਖ਼ਾਨ ਰਾਏ ਵਿੰਡ , ਨਵਾਜ਼ ਸਾਜਿਦ ਨਵਾਜ਼ ਫ਼ੈਸਲਾਬਾਦ , ਖ਼ਿਆਮ ਦਿਵਾਨ ਫ਼ੈਸਲਾਬਾਦ , ਅਸ਼ਰਫ਼ ਖ਼ਾਂ ਸ਼ਾ ਜ਼ੀ ਕਸੂਰ , ਅੱਲ੍ਹਾ ਵਸਾਇਆ ਚਭੀਲ ਨੁਮਾਇੰਦਾ ਰੰਗ ਟੀ ਵੀ ਲਾਹੌਰ , ਮੁਹੰਮਦ ਇਰਸ਼ਾਦ ਨਵਲ਼ ਮਾਂਗਾ ਮੰਡੀ , ਨਬੀਲ ਨਾਬਰ ਕੰਗਣ ਪੁਰ, ਤਲਅਤ ਰਿਜ਼ਵੀ ਕੰਗਣ ਪਰ , ਗ਼ੁਲਾਮ ਯਾਸੀਨ ਕਾਮੋਨੰਗਲ , ਇਮਰਾਨ ਖ਼ਾਨ , ਮਲੱਕ ਇਰਸ਼ਾਦ ਕੋਟ ਰਾਧਾ ਕਿਸ਼ਨ , ਅਮਜਦ ਪਰਵੇਜ਼ ਕੰਗਣ ਪਰ , ਵਿਕਾਸ ਸਾਹਿਲ ਐਡੀਟਰ ਰੋਜ਼ਨਾਮਾ ਅਦੀਬ ਕੋਟ ਰਾਧਾ ਕਿਸ਼ਨ , ਯਾਸੀਨ ਯਾਸ ਫੂਲ ਨਗਰ , ਮਜ਼ੱਮਿਲ ਜ਼ਾਇਰ ਨਕਵੀ ਫੂਲ ਨਗਰ , ਸੱਯਦ ਇਮਰਾਨ ਲਾਜ ਨਕਵੀ ਭਲਵਾਲ , ਸੱਯਦ ਮਨਜ਼ਮ ਹੁਸੈਨ ਸ਼ਾਹ ਫੂਲ ਨਗਰ , ਨਜ਼ੀਰ ਅਹਿਮਦ ਨਜ਼ਰ , ਮਨਜ਼ੂਰ ਸ਼ਾਹਿਦ ਅਰਵਾੜਾ ਕਸੂਰ , ਆਮਿਰ ਸਦੀਕੀ ਫੂਲ ਨਗਰ , ਅਬਦੁਲ-ਗ਼ਫ਼ੂਰ ਕਸੂਰੀ ਕਸੂਰ, ਸਲੀਮ ਮਾਹੀ ਖਾ ਨਿੱਕੇ ਮੋੜ , ਇਸ਼ਫ਼ਾਕ ਫ਼ਖ਼ਰ ਬਿੱਲੂ ਕੀ , ਨਾਮਾਨ ਅਲੀ ਫੂਲ ਨਗਰ , ਅਬਦੁੱਲਾ ਨਜ਼ੀਰ ਫੂਲ ਨਗਰ , ਅਜ਼ੀਮ ਸਹੋਤਰਾ , ਮੁਸ਼ਤਾਕ ਸੁਣਾ ਫੂਲ ਨਗਰ ਸ਼ਾਮਿਲ ਸਨ ਖ਼ੂਬਸੂਰਤ ਪ੍ਰੋਗਰਾਮ ਪੰਜੀ ਅਕਤੂਬਰ ਦੀ ਸ਼ਾਮ ਤੋਂ ਸ਼ੁਰੂ ਹੋ ਕੇ ਛੱਬੀ ਅਕਤੂਬਰ ਦੀ ਸਵੇਰ ਤੱਕ ਜਾਰੀ ਰਿਹਾ ਪ੍ਰੋਗਰਾਮ ਦੇ ਅਖ਼ੀਰ ਚ ਮੁਲਕੀ ਸਲਾਮਤੀ ਲਈ ਦੁਆ ਕਰਵਾਈ ਗਈ ਏਸ ਖ਼ੂਬਸੂਰਤ ਪ੍ਰੋਗਰਾਮ ਦਾ ਸਿਹਰਾ ਆਵਾਜ਼ ਅਦਬੀ ਫ਼ੋਰਮ ਪਾਕਿਸਤਾਨ ਫੂਲ ਨਗਰ ਦੇ ਚੇਅਰਮੈਨ ਨਜ਼ੀਰ ਨਜ਼ਰ ਤੇ ਉਹਦੇ ਬਾਂਹ ਬੇਲੀਆਂ ਦੇ ਸਿਰ ਏ ।ਮੈਂ ਨਜ਼ੀਰ ਹੋਰਾਂ ਨੂੰ ਏਸ ਖ਼ੂਬਸੂਰਤ ਤੇ ਕਾਮਯਾਬ ਪ੍ਰੋਗਰਾਮ ਤੇ ਮੁਬਾਰਕਬਾਦ ਪੇਸ਼ ਕਰਨਾ ਵਾਂ ।
ਆਵਾਜ਼ ਅਦਬੀ ਫੋਰਮ ਪਾਕਿਸਤਾਨ’ ਫੂਲ ਨਗਰ ਕਸੂਰ ਵੱਲੋਂ ‘ਮੰਜ਼ਰ ਦੇ ਪਿੱਛੇ’ ਸ਼ਿਅਰੀ ਕਿਤਾਬ ਤੇ ਵਿਚਾਰ ਚਰਚਾ ਅਤੇ ਮੁਸ਼ਾਇਰਾ ਕਰਾਇਆ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



