HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ ਸਾਇਂਸ ਅਤੇ ਗਣਿਤ ਵਿਸ਼ੇ ਦਾ ਮੇਲਾ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ ਸਾਇਂਸ ਅਤੇ ਗਣਿਤ ਵਿਸ਼ੇ ਦਾ ਮੇਲਾ ਲਗਾਇਆ

3
ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)   (ਜਸਵਿੰਦਰ ਪਾਲ ਸ਼ਰਮਾ)– 27 ਅਕਤੂਬਰ 2025- ਅੱਜ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਅਤੇ ਅਕਾਦਮਿਕ ਸਪੋਰਟ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਜੀ ਦੀ ਅਗਵਾਈ ਵਿੱਚ ਸਾਇਂਸ, ਗਣਿਤ ਵਿਸ਼ੇ ਦਾ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਸਕੂਲ ਦੇ ਲੈਕਚਰਾਰ ਹਿਸਟਰੀ ਸ੍ਰੀ ਯਾਦਵਿੰਦਰ ਸਿੰਘ, ਲੈਕਚਰਾਰ ਇਕਨਾਮਿਕਸ ਰੀਟਾ , ਕਾਮਰਸ ਲੈਕਚਰਾਰ ਰਾਜੀਵ ਕੁਮਾਰ, ਰਾਜੀਵ ਬਿਸ਼ਨੋਈ ਸਾਇੰਸ ਮਾਸਟਰ, ਅਮਨਦੀਪ ਸਿੰਘ ਸਾਇੰਸ ਮਾਸਟਰ, ਸ਼ੈਫੀ ਮੈਥ ਮਿਸਟ੍ਰੈਸ, ਰੰਗੀਤਾ ਮੈਥ ਮਿਸਟ੍ਰੈਸ, ਕਮਲਜੀਤ ਸਾਇੰਸ ਮਿਸਟ੍ਰੈਸ, ਰੋਕਸੀ ਮੈਥ ਮਿਸਟ੍ਰੈਸ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਮਾਡਲ ਅਤੇ ਗਤੀਵਿਧੀਆਂ ਪੇਸ਼ ਕਰਨ ਲਈ ਉਤਸਾਹਿਤ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਮੇਲੇ ਦੀਆਂ ਗਤੀਵਿਧੀਆਂ ਨੂੰ ਮਾਡਲਾਂ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਸਮੇਂ ਬੀਆਰਸੀ ਸ੍ਰੀ ਰਜਿੰਦਰ ਮੋਹਨ ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਰਾਹਨਾ ਕੀਤੀ। ਉਹਨਾਂ ਨੇ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਗਿਆਨ ਚਿਰ ਸਥਾਈ ਹੋ ਜਾਂਦਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਾਈ ਸਕੂਲ ਗੱਗੜ ਵਿਖੇ ਗਣਿਤ ਅਤੇ ਸਾਇੰਸ ਵਿਸ਼ੇ ਦਾ ਮੇਲਾ ਲਗਾਇਆ
Next articleਆਵਾਜ਼ ਅਦਬੀ ਫੋਰਮ ਪਾਕਿਸਤਾਨ’ ਫੂਲ ਨਗਰ ਕਸੂਰ ਵੱਲੋਂ ‘ਮੰਜ਼ਰ ਦੇ ਪਿੱਛੇ’ ਸ਼ਿਅਰੀ ਕਿਤਾਬ ਤੇ ਵਿਚਾਰ ਚਰਚਾ ਅਤੇ ਮੁਸ਼ਾਇਰਾ ਕਰਾਇਆ ਗਿਆ