ਵੋਡਾਫੋਨ ਆਈਡੀਆ ਨੇ ਆਪਣੀਆਂ ਮੋਬਾਈਲ ਸੇਵਾਵਾਂ ਦੀਆਂ ਦਰਾਂ 25 ਫ਼ੀਸਦ ਤੱਕ ਵਧਾਈਆਂ

ਨਵੀਂ ਦਿੱਲੀ (ਸਮਾਜ ਵੀਕਲੀ):  ਕਰਜ਼ੇ ਹੇਠ ਦੱਬੀ ਵੋਡਾਫੋਨ ਆਈਡੀਆ ਨੇ ਆਪਣੀਆਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 20-25 ਫ਼ੀਸਦ ਵਾਧਾ ਕਰ ਦਿੱਤਾ ਹੈ।ਕੰਪਨੀ ਦੇ ਸਾਰੇ ਪਲਾਨ ਵਿੱਚ ਮੋਬਾਈਲ ਕਾਲ ਅਤੇ ਡੇਟਾ ਟੈਰਿਫ ਵਿੱਚ 20-25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ 28 ਦਿਨਾਂ ਦੀ ਮਿਆਦ ਲਈ ਰੀਚਾਰਜ ਦੀ ਘੱਟੋ-ਘੱਟ ਕੀਮਤ 25.31 ਫੀਸਦੀ ਵਧਾ ਕੇ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਦਿੱਤੀ ਹੈ। ਅਨਲਿਮਟਿਡ ਸ਼੍ਰੇਣੀ ਵਾਲੇ ਪਲਾਨ ਵਿੱਚ ਦਰਾਂ 20-23 ਫੀਸਦੀ ਵਧਾ ਦਿੱਤੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਢੁਕਵੇਂ ਸਮੇਂ ’ਤੇ ‘ਆਪ’ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰੇਗੀ, ਕਾਂਗਰਸ ਦੇ ‘ਕੂੜੇ’ ਲਈ ਪਾਰਟੀ ’ਚ ਕੋਈ ਥਾਂ ਨਹੀਂ: ਕੇਜਰੀਵਾਲ
Next articleਦੇਸ਼ ’ਚ 543 ਦਿਨਾਂ ’ਚ ਕਰੋਨਾ ਦੇ ਸਭ ਤੋਂ ਘੱਟ 7579 ਮਾਮਲੇ