ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਿਵੇਕ ਵਿਕਾਸ ਲਹਿਰ ਪੰਜਾਬ ,ਮੁੱਖ ਦਫ਼ਤਰ ਬੰਗਾ,ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਹਿਤਕ,ਗਿਆਨ,ਵਿਗਿਆਨ ਅਤੇ ਹੋਰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਕਿਤਾਬਾਂ ਘਰ-ਘਰ ਪਹੁੰਚਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈlਜਿਸ ਦਾ ਪਲੇਠਾ ਸਮਾਗਮ ਪਿੰਡ ਬੇਗੋਵਾਲ(ਔੜ )ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਕੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂlਇਸ ਮੌਕੇ ਸੰਸਥਾ ਦੇ ਸੰਚਾਲਕ ਜਸਵੀਰ ਸਿੰਘ ਮੋਰੋਂ ਨੇ ਕਿਤਾਬਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਚੰਗੀਆਂ ਕਿਤਾਬਾਂ ਵਧੀਆ ਜੀਵਨ ਜਾਂਚ ਸਿਖਾਉਂਦੀਆਂ ਹਨl ਕਿਤਾਬਾਂ ਪੜ੍ਹਨ ਨਾਲ ਮਨੁੱਖ ਮਾਨਸਿਕ ਤੌਰ ਤੇ ਮਜ਼ਬੂਤ ਹੁੰਦਾ ਹੈlਇਹ ਵੱਖ ਵੱਖ ਘਟਨਾਵਾਂ ਬਾਰੇ ਸਹੀ ਦਿ੍ਸ਼ਟੀਕੋਣ ਬਣਾਉਣ ਵਿੱਚ ਸਹਾਈ ਹੁੰਦੀਆਂ ਹਨlਉਨ੍ਹਾਂ ਕਿਹਾ ਕਿ ਵਿਵੇਕ ਵਿਕਾਸ ਲਹਿਰ ਵਲੋਂ ਅਜਿਹੇ ਸਮਾਗਮ ਲੜੀਵਾਰ ਕੀਤੇ ਜਾਣਗੇlਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਿਤੇਸ਼ ਮਾਹੀ ਸਰਪੰਚ ਪਿੰਡ ਬੇਗੋਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਸਨlਅੱਜ ਦਨੀਆਂ ਭਰ ਵਿੱਚ ਉਹਨਾਂ ਨੂੰ “ਸਿੰਬਲ ਆਫ਼ ਨਾਲਿਜ” ਨਾਲ ਯਾਦ ਕੀਤਾ ਜਾਂਦਾ ਹੈ l ਮੈਡਮ ਰੁਕਮਣੀ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਯਾਦ ਸ਼ਕਤੀ ਵਧਦੀ ਹੈlਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ lਗਿਆਨ ਸਾਡੀ ਉਹ ਪੂੰਜੀ ਹੈ ਜਿਸ ਨੂੰ ਕੋਈ ਵੀ ਚੁਰਾ ਨਹੀਂ ਸਕਦਾl ਪੈਨਸ਼ਨਰ ਜਥੇਬੰਦੀ ਦੇ ਆਗੂ ਹਰੀਬਿਲਾਸ ਹੀਓਂ ਨੇ ਆਪਣੇ ਸੰਬੋਧਨ ਵਿੱਚ ਸਿੱਖਿਆ ਦੇ ਮਹਿੰਗੇ ਹੋਣ ਜਾਣ ਤੇ ਚਿੰਤਾ ਜ਼ਾਹਰ ਕੀਤੀ lਉਹਨਾਂ ਕਿਹਾ ਸਿੱਖਿਆ ਦੇ ਸਾਰਿਆਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ lਇਸ ਨਾਲ ਹੀ ਸਮਾਜ ਅਤੇ ਦੇਸ਼ ਦਾ ਭਲਾ ਹੋਵੇਗਾl ਇਸ ਸਮਾਗਮ ਵਿੱਚ ਡਾ.ਲੇਖ ਰਾਜ ਮਾਹੀ,ਡਾ.ਦੀਪਕ ਕੁਮਾਰ ਏ.ਡੀ.ਓ.ਔੜ,ਡਾ.ਮੋਨਿਕਾ,ਵਿਜੇ ਸੋਡੀਆਂ,ਚਮਨ ਲਾਲ ਪੰਚ,ਗਗਨ ਮਾਹੀ ਪੰਚ ਪ੍ਧਾਨ ਰਵੀਦਾਸ ਗੁਰਦੁਆਰਾ ਪ੍ਬੰਧਕ ਕਮੇਟੀ ਬੇਗੋਵਾਲ,ਕਿ੍ਸ਼ਨ ਲਾਲ ਫ਼ਾਂਬੜਾ,ਕਰਨ ਰੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀlਗੁਰਪਾਲ ਸਿੰਘ ਪੁਆਰੀ ਬਲਾਕ ਪਾ੍ਇਮਰੀ ਅਫ਼ਸਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਨੂੰ ਕਿਤਾਬਾਂ ਪੜ੍ਹਨ ਲਈ ਪੇ੍ਰਤ ਕੀਤਾ ਅਤੇ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ l ਇਸ ਸਮੁੱਚੇ ਸਮਾਗਮ ਦੇ ਪ੍ਬੰਧਾਂ ਦੀ ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਅਤੇ ਸਟੇਜ ਦੀ ਕਾਰਵਾਈ ਦੀ ਭੂਮਿਕਾ ਦਲਵੀਰ ਮਾਹੀ ਵਲੋਂ ਬਾਖ਼ੂਬੀ ਨਿਭਾਈ ਗਈl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj