ਰਾਏਕੋਟ ਵਿਖੇ ਵੀਵਾਕੈਮ ਇੰਟਰਮੀਡੀਏਟ ਪ੍ਰਾਈਵੇਟ ਲਿਮਟਿਡ ਫੈਕਟਰੀ ਦੇ ਗੇਟ ਅੱਗੇ ਮਜ਼ਦੂਰਾਂ ਨੇ ਦਿੱਤਾ ਧਰਨਾ

(ਸਮਾਜ ਵੀਕਲੀ)

ਰਾਏਕੋਟ 25 ਫਰਵਰੀ (ਗੁਰਭਿੰਦਰ ਗੁਰੀ): ਸਥਾਨਕ ਥਾਣਾ ਸਿਟੀ ਰਾਏਕੋਟ ਦੀ ਪੁਲਿਸ ਵੱਲੋਂ ਸਥਾਨਕ ਫੋਕਲ ਪੁਆਇੰਟ ਵਿੱਚ ਲੱਗੀ ਫੈਕਟਰੀ ਵੀਵਾਕੈਮ ਇੰਟਰਮੀਡੀਏਟ ਪ੍ਰਾਈਵੇਟ ਲਿਮਟਿਡ ਵਿੱਚ ਕੰਮ ਤੋਂ ਹਟਾਏ ਗਏ ਦਮਨਪ੍ਰੀਤ ਸਿੰਘ ਅਤੇ 10-11ਅਣਪਛਾਇਆ ਖ਼ਿਲਾਫ਼ ਮੁਕੱਦਮਾ ਦਰਜ ਕਰਨ ਤੋਂ ਬਾਅਦ ਭੜਕੇ ਹੋਏ ਮੁਲਾਜ਼ਮਾਂ ਨੇ ਫੈਕਟਰੀ ਮੈਨੇਜਰ ਖ਼ਿਲਾਫ਼‌ ਫੈਕਟਰੀ ਦੇ ਮੁੱਖ ਦਰਵਾਜ਼ੇ ਅੱਗੇ ਰੋਸ ਧਰਨਾ ਦੇ ਕੇ ਪੁਲਿਸ ਵੱਲੋਂ ਨਾਮਜ਼ਦ ਵਿਅਕਤੀ ਨੂੰ ਨਿਰਦੋਸ਼ ਕ਼ਰਾਰ ਦਿੰਦਿਆਂ ਅਸਲ ਦੋਸ਼ੀਆ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਧਰਨਾਕਾਰੀ ਆਗੂ ਬਹਾਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਮਨਪ੍ਰੀਤ ਸਿੰਘ ਵਾਲੀਆਂ ਪੁੱਤਰ ਹਰਪਾਲ ਸਿੰਘ ਵਾਸੀ ਬੱਸੀਆਂ ਰੋਡ ਰਾਏਕੋਟ ਵੀਵਾਕੈਮ ਇੰਟਰਮੀਡੀਏਟ ਪ੍ਰਾਈਵੇਟ ਲਿਮਟਿਡ ਵਿੱਚ ਲੇਬਰ ਦਾ ਕੰਮ ਕਰਦਾ ਸੀ। ਜਿਸਨੂੰ ਫੈਕਟਰੀ ਦੇ ਮੁਲਾਜ਼ਮ ਯਸ਼ਵੀਰ ਸਿੰਘ ਵੱਲੋਂ ਕੰਮ ਤੋਂ ਹਟਾ ਦਿੱਤਾ ਗਿਆ ਸੀ।ਇਸ ਮੌਕੇ ਬਹਾਦਰ ਸਿੰਘ ਨੇ ਇਹ ਵੀ ਦੱਸਿਆ ਕਿ ਹੁਣ ਮੋਜੂਦਾ ਸਮੇਂ ਦਮਨਪ੍ਰੀਤ ਮੇਰੇ ਕੋਲ ਟਰੈਕਟਰ ਚਲਾਉਂਦਾ ਹੈ ਅਤੇ ਮੇਰਾ ਸਿਵਲ ਹਸਪਤਾਲ ਰਾਏਕੋਟ ਵਿਖੇ ਭਰਤ ਪਾਉਣ ਦਾ ਕੰਮ ਚੱਲ ਰਿਹਾ ਹੈ। ਪ੍ਰੰਤੂ ਫੈਕਟਰੀ ਮੁਲਾਜ਼ਮ ਯਸ਼ਵੀਰ ਸਿੰਘ ਨੇ ਦਮਨਪ੍ਰੀਤ ਸਿੰਘ ਖਿਲਾਫ ਝੂਠਾ ਮੁਕੱਦਮਾ ਦਰਜ਼ ਕਰਵਾਇਆ ਹੈ। ਉਨ੍ਹਾਂ ਇਸ ਦੀ ਮੁਕੱਦਮੇ ਦੀ ਜਾਂਚ ਕਰਕੇ ਨਿਰਪੱਖ ਕਾਰਵਾਈ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਇਸ ਫੈਕਟਰੀ ਖਿਲਾਫ਼ ਵੱਖ ਵੱਖ ਜੱਥੇਬੰਦੀਆਂ ਵੱਲੋਂ ਧਰਨਾ ਵੀ ਲੱਗ ਚੁੱਕਾ ਹੈ ਜਿਸ ‘ਚ ਜੱਥੇਬੰਦੀਆਂ ਦਾ ਕਹਿਣਾ ਸੀ ਕਿ ਇਸ ਫੈਕਟਰੀ ਵੱਲੋਂ ਜੋ ਗੰਦਲਾ ਪਾਣੀ ਬਾਹਰ ਕੱਢਿਆ ਜਾਂਦਾ ਹੈ ਉਸ ਨਾਲ ਆਸ ਪਾਸ ਲੱਗੇ ਦਰਖਤ ਸੁੱਕ ਰਹੇ ਹਨ ਤੇ ਇਸ ਨਾਲ ਧਰਤੀ ਹੇਠਲਾ ਪਾਣੀ ਗੰਧਲਾ ਹੋ ਰਿਹਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ। ਪਰ ਅਫਸੋਸ ਕਿ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਖਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਲਿਆ ਜਾਂਦਾ ਹੈ, ਇਸ ਫੈਕਟਰੀ ਨੂੰ ਬੰਦ ਕਰਵਾਉਣ ਸਬੰਧੀ ਵੀ ਪ੍ਰਸ਼ਾਸਨ ਤੱਕ ਆਪਣੀ ਪਹੁੰਚ ਬਣਾਕੇ ਹੰਭ ਚੁੱਕੇ ਲੋਕਾਂ ਦੇ ਸਾਹਮਣੇ ਹੀ ਧਰਤੀ ਹੇਠਲਾ ਪਾਣੀ ਗੰਦਲਾ ਕਰਨ ਵਾਲੀ ਫੈਕਟਰੀ ਦੇ ਅੱਗੇ ਪ੍ਰਸ਼ਾਸ਼ਨ ਬੌਣਾ ਹੋ ਜਾਂਦਾ ਹੈ।

ਇਸ ਮਾਮਲੇ ਸਬੰਧੀ ਜਦੋਂ ਵੀਵਾਕੈਮ ਇੰਟਰਮੀਡੀਏਟ ਪ੍ਰਾਈਵੇਟ ਲਿਮਟਿਡ ਦੇ ਮੁਲਾਜ਼ਮ ਵਿਜੇ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਮਾਮਲਾ ਹੈ। ਇਸਦਾ ਜਲਦੀ ਹੱਲ ਕੱਢ ਲਿਆ ਜਾਵੇਗਾ।
ਇਸ ਮਾਮਲੇ ਸਬੰਧੀ ਜਦੋਂ ਜਾਂਚ ਅਧਿਕਾਰੀ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਰਵੀਰ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ,ਜੱਸੀ ਸਿੰਘ,ਨਿਰਭੈ ਸਿੰਘ, ਸਤਿਨਾਮ ਸਿੰਘ, ਗੁਰਦੀਪ ਸਿੰਘ, ਵਿਕਰਮਜੀਤ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ, ਰਣਜੀਤ ਵਰਮਾ, ਗੁਰਚਰਨ ਸਿੰਘ, ਕੁਲਵੀਰ ਸਿੰਘ,ਜਗਨ ਸਿੰਘ ਆਦਿ ਹਾਜ਼ਰ ਸਨ।

Previous articleਸੀਜ਼ਰ
Next articleShowcasing the origin of Assam’s 500 years old Art form Sattriya, Assam’s Pride