ਵਿਰਕ ਪਰਿਵਾਰ ਨੇ ਏਕਮ ਸਿੰਘ ਦਾ ਪਹਿੱਲਾ ਜਨਮਦਿੰਨ ਮਨਾਇਆ

ਵਿਰਕ ਪਰਿਵਾਰ ਨੇ ਏਕਮ ਸਿੰਘ ਦਾ ਪਹਿੱਲਾ ਜਨਮਦਿੰਨ ਮਨਾਇਆ
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

(ਸਮਾਜ ਵੀਕਲੀ)- ਵਿਰਕ ਪਰਿਵਾਰ ਨੇ ਮਿਹਰੂਮ ਮਾਤਾ ਕਿਸ਼ਨ ਕੌਰ ਦੇ ਪੜਪੋਤਰੇ ਸੁਖਬਿੰਦਰ ਸਿੰਘ ਵਿਰਕ ਦੇ ਸਪੁੱਤਰ ਏਕਮ ਸਿੰਘ ਵਿਰਕ ਦੇ ਪਹਿਲੇ ਜਨਮ ਦਿੰਨ ਦੀ ਖੁਸ਼ੀ ਮੌਕੇ ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਲੈਸਟਰ ਦੇ ਗੁਰਦਵਾਰਾ ਸ੍ਰੀ ਗੁਰੂੁ ਹਰਕ੍ਰਿਸ਼ਨ ਸਾਹਿਬ ਵਿਖੇ ਐਤਵਾਰ 23 ਜੁਲਾਈ ਨੂੰ ਕਰਵਾਏ ਗਏ।

ਸੁਖਮਨੀ ਸਾਹਿਬ ਦੇ ਪਾਠ 9.30 ਸਵੇਰੇ ਅਰੰਭ ਹੋਏ ਅਤੇ 11 ਵਜੇ ਸਮਾਪਤੀ ਹੋਈ। ਆਈਆਂ ਹੋਈਆਂ ਸੰਗਤਾਂ ਨੇ ਅਰਦਾਸ ਵਿੱਚ ਹਾਜਰੀ ਲਵਾਈ ਅਤੇ ਗਿਆਨੀ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਏਕਮ ਸਿੰਘ ਵਿਰਕ ਅਤੇ ਸਮੂਹ ਵਿਰਕ ਪਰਿਵਾਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਗੁਰਦਵਾਰਾ ਸਾਹਿਬ ਵਲੋਂ ਕਾਕਾ ਏਕਮ ਸਿੰਘ ਵਿਰਕ ਸਪੁੱਤਰ ਸ ਸੁਖਬਿੰਦਰ ਸਿੰਘ ਵਿਰਕ ਨੂੰ ਸਰੋਪਾ ਭੇਟ ਕੇ ਸਨਮਾਨਿੱਤ ਕੀਤਾ ਗਿਆ।

ਤਕਰੀਬਨ ਤਿੰਨ ਸਾਲਾਂ ਤੋਂ ਗੁਰਦਵਾਰਾ ਸਾਹਿਬ ਸੇਵਾ ਨਿਭਾ ਰਹੇ ਹਜੂਰੀ ਜੱਥਾ ਗਿ: ਗੁਰਸੇਵਕ ਸਿੰਘ ਅਤੇ ਗਿ: ਦਲਜੀਤ ਸਿੰਘ ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਕਥਾਵਾਚਕ ਬਲਰਾਜ ਸਿੰਘ ਜੀ ਨੇ ਦੱਸਿਆ ਕਿ ਸਿੱਖ ਕੌਮ ਨੇ ਕਈ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ ਪਰ ਜੇ ਅਸੀਂ ‘ਰਾਜ ਕਰੇਗਾ ਖਾਲਸਾ’ ਚਾਹੁੰਦੇ ਹਾਂ ਤਾਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਸੰਸਥਾਵਾਂ ਦਾ ਵੱਧ ਤੋਂ ਵੱਧ ਸਿਹਯੋਗ ਦੇਣਾ ਚਾਹੀਦਾ ਹੈ ਜੋ ਅਜੋਕੇ ਸਮੇ ਵਿੱਚ ਨਹੀਂ ਦਿੱਤਾ ਜਾ ਰਿਹਾ।

ਉਪਰੰਤ ਪ੍ਰਸਿੱਧ ਕਥਾਵਾਚਕ ਗਿ: ਗੁਰਮੀਤ ਸਿੰਘ ਗੌਰਵ ਜੀ ਨੇ ਦੱਸਿਆ ਕਿ ਜਦੋਂ ਮੈਂ ਪਹਿੱਲੀ ਵਾਰ ਤਰਲੋਚਨ ਸਿੰਘ ਵਿਰਕ ਨੂੂੰ ਮਿਲਿਆ ਸੀ ਉਨ੍ਹਾ ਨੇ ਮੇਰੇ ਸਵਾਲ ਦਾ ਜੁਵਾਬ ਸਹੀ ਦੱਸਿਆ ਕਿ ਵਿਰਕ ਗੋਤ ਦੇ ਵਡੇਰੇ ਨਵਾਬ ਕਪੂਰ ਸਿੰਘ ਵਿਰਕ ਜੀ ਸਨ। ਸਾਨੂੰ ਸਾਰਿਆਂ ਨੂੰ ਆਪਣੇ ਵਡੇਰਿਆਂ ਬਾਰੇ ਪਤਾ ਕਰਨਾ ਚਾਹੀਦਾ ਹੈ ਅਤੇ ਉਨ੍ਹਾ ਦੇ ਨੇਕ ਕੀਤੇ ਕਾਰਜਾਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।

ਨਵਾਬ ਕਪੂਰ ਸਿੰਘ ਵਿਰਕ ਲੰਮੇ ਸਮੇ ਲਈ ਸਿੱਖ ਕੌਮ ਦੇ ਮੁਖੀ ਸਨ। ਉਹ ਦੱਲ ਖਾਲਸਾ ਦੇ ਪ੍ਰਬੰਧਕ ਸਨ ਜਿਨ੍ਹਾ ਨੂੰ ਸਿੱਖ ਸਤਿਕਾਰ ਨਾਲ ਯਾਦ ਕਰਦੇ ਹਨ। ਕਪੂਰ ਸਿੰਘ ਜੀ ਅਕਾਲ ਤਖਤ ਦੇ ਚੌਥੇ ਜਥੇਦਾਰ 1737 – 1753 ਤੱਕ ਰਹੇ ਸਨ ਜਿਨ੍ਹਾ ਦਾ ਜਨਮ 1697 ਨੂੰ ਕਾਲੋਕੇ, ਲਾਹੌਰ ਜੋ ਕਿ ਅਜੋਕੇ ਸਮੇ ਪਾਕਸਤਾਨ ਦੇ ਜਿਲਾ੍ਹ ਸ਼ੇਖਪੁਰਾ ੁਵਿਖੇ ਹੈ। ਨਵਾਬ ਕਪੂਰ ਸਿੰਘ ਵਿਰਕ ਦੇ ਕਹੇ ਤੇ ਦੱਲ ਖਾਲਸਾ ਦਾ ਮੁਖੀ ਜੱਸਾ ਸਿੰਘ ਆਹਲੂਵਾਲੀਆ ਨਿਯੁਕਤ ਕੀਤੇ ਗੲੁੇ।

ਕਾਕਾ ਏਕਮ ਸਿੰਘ ਵਿਰਕ ਦੇ ਪੜਦਾਦਾ ਜੀ ਮਿਹਰੂਮ ਝਲਮਣ ਸਿੰਘ ਜਿਲਾ੍ਹ ਜਲੰਧਰ ਦੇ ਸ਼ਹਿਰ ਫਗਵਾੜਾ ਦੇ ਨਜਦੀਕ ਵਿਰਕ ਦੇ ਜਮਪਲ ਜਿਨਾ ਦਾ ਜਨਮ ‘ਸਿੱਖਾਂ ਦੇ ਘਰ’ ਪਿੰਡ ਮੁਆਈ ਨਜਦੀਕ ਇਤਿਹਾਸਿਕ ਗੁਰਦਵਾਰਾ ਮੌਅ ਸਾਹਿਬ ਵਿਖੇ ਹੋਇਆ। ਉਨ੍ਹਾ ਨੇ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਵਿਦਿਆ ਪ੍ਰਾਪਿਤ ਕੀਤੀ ਅਤੇ ਲੰਮੇ ਸਮੇ ਲਈ ਪੀਟੀਸੀ ਮਿੱਲਜ ਫਗਵਾੜੇ ਨੌਕਰੀ ਕਰਨ ਦੇ ਨਾਲ ਨਾਲ ਖੇਤੀ ਵਾੜੀ ਵੀ ਕਰਦੇ ਸਨ। ਬਰਤਾਨੀਆ ਨੂੰ 1963 ਵਿੱਚ ਆ ਕੇ ਸਖਤ ਮਿਹਨਤ ਕਰਕੇ ਕੁੁੱਝ ਸਾਲਾਂ ਵਿੱਚ ਹੀ ਆਪਣਾ ਘਰ ਲੈ ਲਿਆ ਤੇ ਆਪਣੇ ਪਰਿਵਾਰ ਨੂੰ ਯੂ.ਕੇ. ਮੰਗਵਾਅ ਲਿਆ। ਆਪ ਬਹੁੱਤ ਧਾਰਮਿੱਕ ਖਿਆਲਾਂ ਦੇ ਹੋਣ ਬਾਵਯੂਦ ਇਤਿਹਾਸ ਅਤੇ ਇਤਿਹਾਸਿੱਕ ਤਾਰੀਖਾਂ ਯਾਦ ਰੱਖਣ ਵਾਲੇ, ਸਰਬੱਤ ਦਾ ਭਲਾ ਚਾਹੁੁਣ ਵਾਲੇ ਨੇਕ ਇਨਸਾਨ ਸਨ।

ਉਨ੍ਹਾ ਨੇ ਉਸ ਸਮੇ ਪੰਜਾਬ ਤੋਂ ਕਈ ਨਵੇਂ ਆਏ ਵਿਅਕਤੀਆਂ ਨੂੰ ਆਪਣੇ ਘਰ ਰੱਖ ਕੇ ਜਾਂ ਉਨ੍ਹਾ ਲਈ ਰਹਿਣ ਦਾ ਪ੍ਰਬੰਧ ਕਰਕੇ ਫਿਰ ਉਨ੍ਹਾ ਨੂੰ ਕੰਮ ਤੇ ਲਵਾਉਣ ਦੀ ਸਹਾਇਤਾ ਕੀਤੀ। ਝਲਮਣ ਸਿੰਘ ਜੀ ਨੇ ਆਪਣੀ ਬਹੁੱਤੀ ਜਿੰਦਗੀ ਦਾ ਹਿੱਸਾ ਗੁਰਬਾਣੀ ਪੜਦਿਆਂ ਅਤੇ ਗੁਰੁ ਘਰ ਦੀ ਸੇਵਾ ਵਿੱਚ ਗੁਜਾਰੀ। ਉਨ੍ਹਾਂ ਦੇ ਇਸ ਉਚੇ ਸੁਚੇ ਜੀਵਨ ਦੇ ਸਦਕੇ ਹੀ ਅੱਜ ਉਨ੍ਹਾ ਦਾ ਪਰਿਵਾਰ ਸਿੱਖੀ ਨਾਲ ਜੁੜ ਕੇ ਸੁਖੀ ਜੀਵਨ ਬਸਰ ਕਰ ਰਹੇ ਹਨ।

ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਰਾਏ ਜੀ ਨੇ ਕਿਹਾ ਕਾਕਾ ਏਕਮ ਸਿੰਘ ਵਿਰਕ ਦੇ ਪਹਿਲੇ ਜਨਮਦਿੰਨ ਦੀਆਂ ਸਮੂਹ ਵਿਰਕ ਪਰਿਵਾਰ ਨੂੰ ਵਧਾਈਆਂ ਦਿੰਦੇ ਹਾਂ। ਗੁਰਦਵਾਰਾ ਸਾਹਿਬ ਬੱਚਿਆਂ ਦੇ ਜਨਮਦਿੰਨ ਮਨਾਉਣੇ ਚਾਹੀਦੇ ਹਨ ਕਿਉਕਿਂ ਤੁਹਾਡੇ ਦੋਸਤ ਮਿੱਤਰਾਂ ਤੋਂ ਬੱਚਿਆ ਨੂੰ ਅਸ਼ੀਰਵਾਦ ਮਿਲਦਾ ਹੈ ਹੀ ਪਰ ਜਿਨ੍ਹਾਂ ਸੰਗਤਾਂ ਨੂੰ ਆਪਾਂ ਨਹੀਂ ਵੀ ਜਾਣਦੇ ਉਹ ਵੀ ਆਪਣਾ ਅਸ਼ੀਰਵਾਦ ਬੱਚਿਆਂ ਨੂੰ ਦਿੰਦੇ ਹਨ।

Previous articleSri Lanka earns $800 mn from tourism this yr
Next articleदुष्कर्म और थाने में सुनवाई न होने, इंसाफ न मिलने के चलते पीड़िता की आत्महत्या के बाद किसान नेताओं ने परिजनों से मुलाकात की