‘‘ਕੁੱਖ ’ਚ ਧੀ, ਜ਼ਮੀਨ ’ਚ ਪਾਣੀ, ਨਾਂ ਸਾਭੋਂ ਤਾਂ ਖਤਮ ਕਹਾਣੀ’’-ਵਿਨੋਦ ਭਾਰਦਵਾਜ, ਜੱਗੀ ਸੰਧੂ

ਫਿਲੌਰ, ਸਮਾਜ ਵੀਕਲੀ-ਸਮਾਜ ਸੇਵਕ ਵਿਨੋਦ ਭਾਰਦਵਾਜ ਤੇ ਐਨ. ਆਰ. ਆਈ. ਜੱਗੀ ਸੰਧੂ ਜਰਮਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਰਤਮਾਨ ਹਾਲਤਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ, ਕਿ ਪੰਜਾਬ ਲਈ ਆਉਣ ਵਾਲਾ ਸਮਾਂ ਬਹੁਤ ਹੀ ਭਿਆਨ ਹੈ। ਉਨਾਂ ਕਿਹਾ ਕਿ ‘‘ਕੁੱਖ ’ਚ ਧੀ, ਜ਼ਮੀਨ ’ਚ ਪਾਣੀ, ਨਾਂ ਸਾਭੋਂ ਤਾਂ ਖਤਮ ਕਹਾਣੀ’’। ਭਾਰਦਵਾਜ ਤੇ ਗੱਗੀ ਸੰਧੂ ਨੇ ਕਿਹਾ ਕਿ ਜੇਕਰ ਅਸੀਂ ਧੀਆਂ ਨਹੀਂ ਜੰਮਾਗੇਂ ਤਾਂ ਨੂੰਹਾਂ ਕਿੱਥੋਂ ਲਿਆਵਾਂਗੇ। ਇਹ ਇੱਕ ਸੋਚਣ ਤੇ ਵਿਚਾਰਨਯੋਗ ਵਿਸ਼ਾ ਹੈ। ਉਨਾਂ ਕਿਹਾ ਕਿ ਪੰਜਾਬ ’ਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਜਨਮ ਦਰ ਬਹੁਤ ਘੱਟ ਹੈ, ਜਿਸਦਾ ਪਾੜਾ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਇਹ ਇੱਕ ਵਿਚਾਰਨਯੋਗ ਮਸਲਾ ਹੈ।

ਇਸੇ ਤਰਾਂ ਉਨਾਂ ਅੱਗੇ ਕਿਹਾ ਕਿ ਪੰਜਾਬ ਅੰਦਰ ਦਿਨੋ ਦਿਨ ਪਾਣੀ ਦਾ ਪੱਧਰ ਬਹੁਤ ਹੀ ਤੇਜ਼ ਰਫਤਾਰ ਨਾਲ ਘੱਟ ਰਿਹਾ ਹੈ। ਜੇਕਰ ਪੰਜਾਬ ’ਚ ਫ਼ਸਲੀ ਚੱਕਰ ਤੇ ਆਮ ਲੋਕਾਂ ਨੇ ਆਪਣੀਆਂ ਆਦਤਾਂ ਨੂੰ ਨਾ ਬਦਲਿਆ ਤਾਂ ਪੰਜਾਬ ਵੀ ਇੱਕ ਦਿਨ ਰਾਜਸਥਾਨ ਵਾਂਗ ਰੇਗਿਸਤਾਨ ਬਣ ਜਾਵੇਗਾ। ਉਨਾਂ ਕਿਹਾ ਕਿ ਹੱਕ ਸੱਚ ਦੇ ਨਾਂ ਦੀ ਲੜਾਈ ਲੜਨ ਵਾਲੀਆਂ ਸਮਾਜ ਸੈਵੀ ਸੰਸਥਾਵਾਂ ਨੂੰ ਇਨਾਂ ਵਿਸ਼ਿਆਂ ਨੂੰ ਲੈ ਕੇ ਵੀ ਹਾਅ ਦਾ ਨਾਅਰਾ ਮਾਰਨਾ ਚਾਹੀਦਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਨਾਂ ਪ੍ਰਮੱਖ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਇਸ ਸੰਬੰਧੀ ਪਹਿਲ ਦੇ ਆਧਾਰ ’ਤੇ ਠੋਸ ਕਦਮ ਉਠਾਵੇ ਤਾਂ ਕਿ ਪੰਜਾਬ ਤੇ ਪੰਜਾਬ ਦੇ ਸਰਮਾਏ ਨੂੰ ਸਾਂਭਿਆ ਜਾ ਸਕੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕੱਲਾਪਨ
Next articleIreland decides to join OECD int’l tax agreement