– ਧਾਰਮਿਕ ਸੇਵਾਦਾਰਾਂ ਲਈ ਉਮਰ ਦੀ ਸ਼ਰਤ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇ : ਮਦਨ ਲਾਲ
ਬਲਾਚੌਰ, , (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ): ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਬਲਾਚੌਰ ਦੇ ਪਿੰਡ ਟੌਂਸਾ ਤੋਂ ਇਲਾਕੇ ਦੇ ਬਜ਼ੁਰਗਾਂ ਅਤੇ ਮਾਤਾਵਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।ਇਸ ਮੌਕੇ ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਸੀਨੀਅਰ ‘ਆਪ’ ਆਗੂ ਤੇ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਖ਼ਾਸ ਪ੍ਰਬੰਧਕ ਬਲਬੀਰ ਸਿੰਘ ਮੀਲੂ ਟੌਂਸਾ ਅਤੇ ਮਾਤਾ ਜੀਤੋ ਦੇਵੀ ਨੇ ਸਾਂਝੇ ਤੌਰ ’ਤੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ
ਕੀਤਾ। ਉੱਘੇ ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਦੇ ਆਗੂ ਮਦਨ ਲਾਲ ਮੀਲੂ ਟੌਂਸਾ ਨੇ ਆਪਣੀ ਪਾਰਟੀ ਕਾਂਗਰਸ ਵੱਲੋਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਨੂੰ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਾਡੇ ਬਜ਼ੁਰਗਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। – ਧਾਰਮਿਕ ਸੇਵਾਦਾਰਾਂ ਲਈ ਉਮਰ ਦੀ ਸ਼ਰਤ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇ : ਮਦਨ ਲਾਲ ਇਸ ਮੌਕੇ ਮਦਨ ਲਾਲ ਮੀਲੂ ਟੌਂਸਾ ਵੱਲੋਂ ਇੱਕ ਨਿਮਰ ਬੇਨਤੀ ਕੀਤੀ ਗਈ ਕਿ ਮੰਦਰਾਂ ਦੇ ਪੰਡਤਾਂ, ਗੁਰਦੁਆਰਿਆਂ ਦੇ ਪਾਠੀਆਂ ਅਤੇ ਹੋਰ ਧਾਰਮਿਕ ਸੇਵਾਦਾਰਾਂ ਲਈ ਉਮਰ ਦੀ ਸ਼ਰਤ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਉਹ 50 ਸਾਲ ਤੋਂ ਘੱਟ ਉਮਰ ਦੇ ਵੀ ਹੋਣ, ਤਾਂ ਵੀ ਉਨ੍ਹਾਂ ਨੂੰ ਇਸ ਯਾਤਰਾ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਉੱਥੋਂ ਪ੍ਰਾਪਤ ਧਾਰਮਿਕ ਗਿਆਨ ਅਤੇ ਅਨੁਭਵ ਨੂੰ ਆਪਣੇ ਇਲਾਕੇ ਅਤੇ ਸਮਾਜ ਨਾਲ ਸਾਂਝਾ ਕਰ ਸਕਣ। ਅਜਿਹੇ ਲੋਕਾਂ ਨੂੰ ਵੀ ਇਸ ਪੁੰਨ ਦੇ ਕੰਮ ਦਾ ਹਿੱਸਾ ਬਣਾਉਣਾ ਸਮਾਜ ਲਈ ਹੋਰ ਵੀ ਲਾਭਦਾਇਕ ਸਾਬਤ ਹੋਵੇਗਾ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






