
ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਡੇਰਾ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਨਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਲੰਗਰਾ ਦੀ ਸੇਵਾ ਲਈ ਬਾਬਾ ਕਰਨੈਲ ਸਿੰਘ ਮੋਗੇ ਵਾਲਿਆਂ ਦੀ ਅਗਵਾਈ ਹੇਠ ਰਾਏਕੋਟ ਹਲਕੇ ਪਿੰਡਾਂ ਚੋ ਕਣਕ ਦਾ ਟਰੱਕ ਹਜੂਰ ਲਈ ਰਵਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਗਰਾਜ ਸਿੰਘ ਗਰੇਵਾਲ ਤਲਵੰਡੀ ਰਾਏ ਨੇ ਦੱਸਿਆ ਕਿ ਡੇਰਾ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ ਹਜੂਰ ਦੇ ਲੰਗਰ ਸੇਵਾ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਤਲਵੰਡੀ ਰਾਏ ਐਤੀਆਣਾ ਬੱਸੀਆਂ ਲੰਮੇ, ਬੁਰਜ ਨਕਲੀਆਂ ਬੁਰਜ ਹਰੀ ਸਿੰਘ,ਰਾਏਕੋਟ. ਸੀਲੋਆਣੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਣਕ ਦਾ ਟਰੱਕ ਪਿੰਡ ਤਲਵੰਡੀ ਰਾਏ ਤੋ ਬਾਬਾ ਕਰਨੈਲ ਸਿੰਘ ਮੋਗੇ ਵਾਲਿਆਂ ਦੀ ਮੌਜ਼ੂਦਗੀ ਚ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜੁਗਰਾਜ ਸਿੰਘ ਗਰੇਵਾਲ ਨੇ ਲੰਗਰ ਸੇਵਾ ਲਈ ਕਣਕ ਦੇਣ ਲਈ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਪਾਲ ਸਿੰਘ ਖੇਲਾ ,ਮੈਨੇਜਰ ਦਵਿੰਦਰ ਸਿੰਘ ਗਰੇਵਾਲ, ਗਗਨਦੀਪ ਸਿੰਘ ਭੰਦੋਲ, ਮਨਦੀਪ ਸਿੰਘ ਭਦੋਲ, ਹਰਪ੍ਰੀਤ ਸਿੰਘ ਚਹਿਲ, ਗੁਰਮੀਤ ਸਿੰਘ ਰਾਜੂ, ਅਮ੍ਰਿਤਪਾਲ ਸਿੰਘ, ਵਾਹਿਗੁਰੂਪਾਲ ਸਿੰਘ ਤਲਵੰਡੀ, ਹਰਜੀਤ ਸਿੰਘ ਢਿੱਲੋਂ, ਹਰਮਲਦੀਪ ਸਿੰਘ ਗਰੇਵਾਲ, ਸੁਭਪਰੀਤ ਸਿੰਘ, ਗੁਰਦੀਪ ਸਿੰਘ ,ਸੁਖਪਾਲ ਸਿੰਘ, ਲਵਪ੍ਰੀਤ ਸਿੰਘ,ਸੈਂਟਰਲ ਬੈਂਕ ਦਾ ਮੈਨੇਜਰ ਤੇ ਸਟਾਫ ਵੀ ਹਾਜ਼ਰ ਸੀ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


