HOME ਸਰੀ ਸਿਟੀ ਕੌਂਸਲ ਚੋਣਾਂ

ਸਰੀ ਸਿਟੀ ਕੌਂਸਲ ਚੋਣਾਂ

1
ਕੈਪਸ਼ਨ ਸੇਫ ਸਰੀ ਸਲੇਟ ਦੀ ਟੀਮ ਦੇ ਉਮੀਦਵਾਰਾਂ ਨਾਲ ਸਾਬਕਾ ਮੇਅਰ ਡੱਗ ਮੁਕਲਮ
ਡੱਗ ਮੈਕੱਲਮ ਦੀ ਅਗਵਾਈ ‘ਚ ਸੇਫ ਸਰੀ ਦੀ ਟੀਮ ਵੀ ਚੋਣ ਪਿੜ ‘ਚ ਨਿਤਰੀ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ)– ਸਰੀ ਸਿਟੀ ਕੌਂਸਲ ਦੀਆਂ ਅਗਲੇ ਮਹੀਨੇ ਹੋ ਰਹੀਆਂ ਚੋਣਾਂ ਤੋਂ ਪਹਿਲਾਂ ਚੋਣ ਪਿੜ ਵਿਚ ਮੁੜ ਉਤਰੇ ਸਾਬਕਾ ਮੇਅਰ ਡੱਗ ਮੈਕਲਮ ਦੀ ਅਗਵਾਈ ਹੇਠ ਸੇਫ ਸਰੀ ਸਲੇਟ ਦੀ ਟੀਮ ਨੇ ਚੋਣ ਪਿੜ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ ਆਪਣੇ ਚੋਣ ਵਾਅਦਿਆਂ ਵਿੱਚ ਡੱਗ ਮੈਕਲਮ ਨੇ ਬਿਲਡਿੰਗ ਪਰਮਿਟ ਦੇਣ, ਨਵੇਂ ਛੋਟੇ ਕਾਰੋਬਾਰਾਂ ਨੂੰ ਟੈਕਸ ਵਿਚ ਰਾਹਤ, ਸਥਾਨਕ ਭੋਜਨ ਉਤਪਾਦਨ ਵਿਚ ਵਾਧਾ, ਸ਼ਹਿਰ ਦੇ ਜ਼ਮੀਨੀ ਸੌਦਿਆਂ ਦਾ ਇਕ ਸੁਤੰਤਰ ਫੌਰੈਂਸਿਕ ਆਡਿਟ ਅਤੇ ਮੈਟਰੋ ਵੈਨਕੂਵਰ ਰੀਜ਼ਨਲ ਡਿਸਟ੍ਰਿਕਟ ਤੋਂ ਸਰੀ ਨੂੰ ਵਾਪਸ ਲਿਆਉਣ ਦਾ ਜ਼ਿਕਰ ਕੀਤਾ ਹੈ।ਡੱਗ ਮੈਕੱਲਮ ਨੇ ਇਥੇ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਦਿਆਂ ਸੇਫ ਸਰੀ ਕੁਲੀਸ਼ਨ ਦੇ ਕੌਂਸਲ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਇਸ ਵਿਚ ਮੌਜੂਦਾ ਪੰਜਾਬੀ ਕੌਂਸਲਰ ਮਨਦੀਪ ਨਾਗਰਾ ਤੋਂ ਇਲਾਵਾ ਮੀਰਾ ਗਿੱਲ ਤੇ ਵਿਦਿਆਰਥੀ ਆਗੂ ਸੁਹਾਨਾ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨਾਂ ਦੀ ਸਲੇਟ ਵਿਚ ਹੋਰ ਉਮੀਦਵਾਰਾਂ ਵਿਚ ਐਲੀਸਨ ਪੈਟਨ, ਡਗ ਐਲਫੋਰਡ, ਲੌਰੀ ਗੁਏਰਾ ਤੇ ਬੌ ਸਿੰਪਸਨ ਵੀ ਸ਼ਾਮਿਲ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਫੈਡਰਲ ਸਰਕਾਰ ਵੱਲੋਂ ਸਰੀ ਦੇ ਪਾਰਕਾਂ ਲਈ 11 ਮਿਲੀਅਨ ਡਾਲਰ ਦੀ ਗ੍ਰਾਂਟ ਦੇਣ ਦਾ ਫੈਸਲਾ