(ਸਮਾਜ ਵੀਕਲੀ) ਜਗਤ ਪਿਤਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਸ਼ੋਤਰਾਂ ਵਲੋਂ ਨਗਰ ਕੀਰਤਨ ਅਰੰਭ ਕੀਤੇ ਗਏ, ਨਗਰ ਕੀਰਤਨ ਸ਼ੋਤਰਾਂ ਤੋਂ ਆਰੰਭ ਹੋ ਕੇ ਪਿੰਡ ਚੱਕ ਕਰਾਲਾਂ ਦੇ ਪ੍ਰਸਿੱਧ ਡੇਰਾ ਧੰਨ ਧੰਨ ਸੰਤ ਬਾਬਾ ਅਮਰ ਦਾਸ ਜੀ ਉਦਾਸੀਨ ਢੱਕੀ ਵਾਲੇ ਅਮਰਪੁਰੀ ਕੋਟੀਆ ਵਿਖੇ ਪਹੁੰਚਿਆ, ਜਿੱਥੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਸੁਖਦੇਵ ਸਿੰਘ ਜੀ ਅਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਾਵਾਂ ਸਵਾਗਤ ਕੀਤਾ ਗਿਆ,ਇਸ ਮੌਕੇ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ ਅਮਰੀਤ ਕੌਰ, ਅਮਰਜੀਤ ਚਮਕੀਲਾ, ਬੂਟਾ ਸਿੰਘ ਲੰਗੇਰੀ, ਮਹਿਰੂ ਕੰਗਰੋੜ ਵਲੋਂ ਸਤਿਗੁਰੂ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ, ਗਾਇਕ ਭੈਣਾਂ ਕੌਰ ਸਿਸਟਰਜ਼ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਕਮਲੇਸ਼ ਕੌਰ, ਝੂਜ਼ਾਰ ਸਿੰਘ, ਸੁਖਦੇਵ ਕੈਂਥ , ਲਖਵਿੰਦਰ ਬੰਗੜ, ਸੋਨੂੰ ਬੰਗੜ, ਸੋਨੂੰ ਭੋਰੀਆ, ਕੁਲਵੰਤ ਬੰਗੜ, ਰਵੀ ਬੰਗੜ, ਮੰਨਾ ਬੰਗੜ, ਬਲਵਿੰਦਰ ਮਹੇ ਹਾਜਰ ਸਨ ਇਹ ਨਗਰ ਕੀਰਤਨ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਆਰੰਭ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



