HOME ਪਿੰਡ ਚੱਕ ਕਲਾਲ ਵਿਖੇ ਗ੍ਰਾਮ ਸਭਾ ਵੈਲਫੇਅਰ ਕਮੇਟੀ ਵੱਲੋਂ ਮਨਾਇਆ ਗਿਆ ਸ੍ਰੀ...

ਪਿੰਡ ਚੱਕ ਕਲਾਲ ਵਿਖੇ ਗ੍ਰਾਮ ਸਭਾ ਵੈਲਫੇਅਰ ਕਮੇਟੀ ਵੱਲੋਂ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਗੁਰਪੁਰਬ ਅਤੇ ਲਗਾਇਆ ਗਿਆ ਖੂਨਦਾਨ ਕੈਂਪ।

7

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਚੱਕ ਕਲਾਲ ਵਿਖੇ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪਹਿਲਾਂ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਅਤੇ 10 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 12 ਫਰਵਰੀ ਨੂੰ ਪਾਏ ਗਏ। ਭੋਗ ਉਪਰੰਤ ਰਾਗੀ ਢਾਡੀ ਅਤੇ ਕੀਰਤ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ ਵੱਲੋਂ ਖ਼ੂਨਦਾਨ ਕੀਤਾ ਗਿਆ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਬਿੱਟੂ ਨੇ ਆਖਿਆ ਕਿ ਖ਼ੂਨਦਾਨ ਇੱਕ ਮਹਾ ਦਾਨ ਹੈ। ਦਾਨ ਕੀਤਾ ਹੋਇਆ ਖ਼ੂਨ ਇਨਸਾਨ ਨੂੰ ਮੌਤ ਦੇ ਮੂੰਹ ਵਿੱਚੋ ਕੱਢ ਲਿਆਉਂਦਾ ਹੈ। ਸਮਾਗਮ ਦੇ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮਾਗਮ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰੂ ਕਿ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਸਰਦਾਰ ਰਮੇਸ਼ ਸਿੰਘ ਪ੍ਰਧਾਨ ਗ੍ਰਾਮ ਸਭਾ ਵੈਲਫੇਅਰ ਕਮੇਟੀ ਵਲੋਂ ਸਮੂਹ ਕਮੇਟੀ ਮੈਂਬਰਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਹਨੀ ਕੁਮਾਰ ਪ੍ਰਿੰਸ ਅਜੇ ਵਰਮਾ ਸੁਰਜੀਤ ਸਿੰਘ ਸਾਬਕਾ ਪੰਚ ਸੁਮਨ ਰਾਣੀ ਪੰਚ ਅਵਤਾਰ ਸਿੰਘ ਬਿੱਟੂ ਪੰਚ ਨਿੰਮਾ ਭਾਟੀਆ ਪ੍ਰਕਾਸ਼ ਸਿੰਘ ਦਿਲਬਾਗ ਬਾਗੀ ਕਸ਼ਮੀਰ ਸੀ਼ਰੋ ਅਨਿਲ ਕੁਮਾਰ ਟੋਨੀ ਹਲਵਾਈ ਬੀਬੀ ਜਸਵੀਰ ਕੌਰ ਕੁਲਦੀਪ ਕੌਰ ਬਿਮਲਾ ਰਾਣੀ ਗੁਰਮੀਤ ਜੱਸੀ ਹੰਸ ਰਾਜ ਪਰਸਨ ਰਾਮ ਜਰਨੈਲ ਜੱਸੀ ਬੰਬੂ ਪੁੱਤਰ ਹਰਬੰਸ ਰੇਸ਼ਮ ਜੱਸੀ ਬਲਵਿੰਦਰ ਫੌਜੀ ਅਤੇ ਸਮੂਹ ਨੌਜਵਾਨਾਂ ਵੱਲੋਂ ਸੇਵਾ ਕੀਤੀ ਗਈ।

Previous articleਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਨੇ ਥਾਣਾ ਮੇਹਟੀਆਣਾ ਦੇ ਐਸ.ਐਚ.ਓ ਬਲਜੀਤ ਸਿੰਘ ਨੂੰ ਕੀਤਾ ਸਨਮਾਨਿਤ
Next articleਪਿੰਡ ਸ਼ੋਤਰਾਂ ਵਿਖੇ ਪ੍ਰਕਾਸ਼ ਉਤਸਵ ਮਨਾਇਆ