*ਸਿੱਖਿਆ ਕ੍ਰਾਂਤੀ ਤਹਿਤ ਸਕੂਲ ਨੂੰ ਮਿਲ਼ੇ ਦੋ ਇੰਟਰਐਕਟਿਵ ਪੈਨਲਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ।*
ਫਿਲੌਰ/ ਬਿਲਗਾ/ਅੱਪਰਾ, (ਸਮਾਜ ਵੀਕਲੀ) (ਦੀਪਾ) ਸਰਕਾਰੀ ਹਾਈ ਸਕੂਲ ਮਾਓ ਸਾਹਿਬ ਵਿਖੇ ਪ੍ਰਭਾਵਸ਼ਾਲੀ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਇੰਚਾਰਜ਼ ਕਰਨੈਲ ਫਿਲੌਰ ਦੀ ਦੇਖ ਰੇਖ ਅਤੇ ਸਕੂਲ ਮੁਖੀ ਨਰਿੰਦਰ ਕੁਮਾਰ ਦੀ ਅਗਵਾਈ ਵਿੱਚ ਬੀਤੇ ਦਿਨੀਂ ਸਕੂਲ ਦੇ ਵੇਹੜੇ ਵਿੱਚ ਕਰਵਾਇਆ ਗਿਆ। ਇਸ ਸਮੇਂ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਮਿੰਟਾ ਵਲੋਂ ਕੀਤੀ ਗਈ। ਇਸ ਸਮਾਗਮ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਤੱਕ ਸਿੱਖਿਆ ਦੇ ਖੇਤਰ ਦਰਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲ ਵਾਸਤੇ ਆਏ ਦੋ ਇੰਟਰਐਕਟਿਵ ਪੈਨਲਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਸਮਾਗਮ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ, ਗ੍ਰਾਮ ਪੰਚਾਇਤ ਮਾਓ ਸਾਹਿਬ, ਮੀਆਂਵਾਲ, ਖੇਲਾ ਦੇ ਮੈਬਰਾਂ, ਗੁਰੂ ਅਰਜਨ ਦੇਵ ਸਪੋਰਟਸ ਕਲੱਬ ਮਾਓ ਸਾਹਿਬ, ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਮਾਓ ਸਾਹਿਬ ਦੇ ਮੈਂਬਰਾਂ ਅਤੇ ਪਿੰਡ ਦੇ ਹੋਰ ਪਤਵੰਤਿਆਂ ਵਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਸਮੇਂ ਸਰਪੰਚ ਪ੍ਰਮਿੰਦਰ ਕੌਰ ਮਾਓ ਸਾਹਿਬ, ਮਹਿੰਦਰ ਸਿੰਘ ਸੰਧੂ ਬੀਕਾ, ਬਲਜਿੰਦਰ ਸਿੰਘ ਜੱਸੜ, ਰਵੀ ਭੌਰਾ, ਨਵਦੀਪ ਕੁਮਾਰ ਬਲਾਕ ਸੰਮਤੀ ਮੈਂਬਰ ਫਿਲੌਰ, ਕ੍ਰਿਪਾਲ ਸਿੰਘ ਪੰਚ, ਸ੍ਰੀ ਮਤੀ ਗੇਜੋ ਸਰਪੰਚ ਮੀਆਂਵਾਲ, ਅਜਮੇਰ ਸਿੰਘ, ਮੋਹਨ ਸਿੰਘ ਢਿੱਲੋਂ, ਚਮਨ ਲਾਲ ਸਿੰਘ, ਕਾਵਿਸ਼ ਵਾਲੀਆ, ਸੁਦਾਗਰ ਰਾਮ, ਸੁਖਦੇਵ ਰਾਮ, ਨਿਰਮਲ ਸਿੰਘ, ਗੁਰਦਿਆਲ ਰਾਮ, ਸੁਖਦੇਵ ਸਿੰਘ, ਬਲਦੇਵ ਸਿੰਘ, ਪਰਦੀਪ ਭੱਚੁ, ਹੇਮ ਚਰਨ ਲੰਬੜਦਾਰ, ਲਹਿੰਬਰ ਸਿੰਘ, ਲੇਖ ਰਾਜ ਪੰਜਾਬੀ, ਜਗਜੀਵਨ ਸਿੰਘ, ਬਖਸ਼ੀ ਰਾਮ, ਰੋਹਿਤ ਸੋਬਤੀ, ਅਮਨ ਕੁਮਾਰ, ਸੁਸ਼ੀਲ ਕੁਮਾਰ, ਪਵਨ ਕੁਮਾਰ, ਮੈਡਮ ਆਰਤੀ, ਰਾਜਦੀਪ ਕੌਰ, ਹਰਵਿੰਦਰ ਕੌਰ, ਪੁਸਪਿੰਦਰ ਕੌਰ, ਸਰੋਜ ਰਾਣੀ, ਰੀਨਾ ਰਾਣੀ, ਸਵਰਨ ਕੌਰ, ਸ਼ਿਮਲਾ ਸਿੰਮੀ, ਸੁਨੀਤਾ ਰਾਣੀ, ਬੇਬੀ ਰਾਣੀ, ਸੋਨੀਆ, ਮਨਿੰਦਰ ਕੌਰ, ਬਲਜੀਤ ਕੌਰ, ਸਤਿਆ ਦੇਵੀ ਸਾਬਕਾ ਸਰਪੰਚ, ਹਰਦੀਪ ਕੌਰ ਪੰਚ, ਰੇਸ਼ਮ ਕੌਰ ਆਦਿ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



