HOME ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਬਣਿਆ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ।

ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਬਣਿਆ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ।

4

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਬਣਿਆ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਇਸ ਪਿੰਡ ਵਿੱਚ ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਚਾਰੋਂ ਪਾਰਟੀ ਦੀਆਂ ਵੋਟਾਂ ਹਨ ਪਰ ਇੱਕ ਗੱਲ ਜ਼ਰੂਰ ਹੈ ਕਿ ਇਥੇ ਬੂਥ ਕੈਂਪ ਚਾਰੇ ਪਾਰਟੀਆਂ ਦੇ ਵਰਕਰ ਰਲ਼ ਕੇ ਲਾਉਂਦੇ ਹਨ। ਇਨ੍ਹਾਂ ਨੇ ਘਰ ਘਰ ਜਾ ਕੇ ਵੋਟਰਾਂ ਨੂੰ ਕਹਿਣਾ ਹੈ ਪਰ ਬੂਥ ਕੈਂਪ ਤੇ ਕੋਈ ਵੀ ਕਿਸੇ ਨਹੀਂ ਕਹਿੰਦਾ ਕਿ ਤੁਸੀਂ ਇਸ ਪਾਰਟੀ ਨੂੰ ਵੋਟ ਪਾਉਣੀ ਹੈ। ਇਸ ਲਈ ਹੀ ਭਾਈਚਾਰਕ ਸਾਂਝ ਬਣੀ ਹੋਈ ਹੈ, ਕੋਈ ਕਿਸੇ ਨੂੰ ਉੱਚਾ ਨੀਵਾਂ ਨਹੀਂ ਬੋਲਦਾ। ਆਪਣੀ ਆਪਣੀ ਵਿਚਾਰਧਾਰਾ ਦੇ ਤਹਿਤ ਵੋਟਾਂ ਦਾ ਇਸਤੇਮਾਲ ਕਰਦਾਂ ਹੈਂ। ਇਹ ਇਸ ਪਿੰਡ ਦੀ ਪੰਚਾਇਤ, ਨੰਬਰਦਾਰ ਅਤੇ ਸਾਰੇ ਵੋਟਰਾਂ ਦੀ ਸਹਿਮਤੀ ਨਾਲ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਬੀ ਐਲ ਓ ਪਾਸੋਂ ਵੋਟਾਂ ਘਰ ਘਰ ਭੇਜਣੀਆਂ ਚਾਹੀਦੀਆਂ ਹਨ ਤਾਂ ਕਿ ਵੋਟਾਂ ਦੇਣ ਲਈ ਬੂਥ ਕੈਂਪ ਲਗਾਉਣੇ ਪੈਂਦੇ ਹਨ ਜਿਸ ਤਰ੍ਹਾਂ ਐਮ ਐਲ ਏ ਦੀ ਵਾਰ ਨੂੰ ਇਸ ਪਿੰਡ ਵਿੱਚ ਬੂਥ ਕੈਂਪ ਨਹੀਂ ਲੱਗਾ ਸੀ। ਹੁਣ ਵੀ ਵੋਟਰਾਂ ਨੂੰ ਲਿਸਟ ਵਿੱਚੋਂ ਕੱਢ ਕੇ ਪਰਚੀਆਂ ਦੇਣ ਕਰਕੇ ਹੀ ਬੂਥ ਕੈਂਪ ਦੀ ਜ਼ਰੂਰਤ ਸੀ ਇਸ ਕਰਕੇ ਬੂਥ ਕੈਂਪ ਲਗਾਇਆ ਗਿਆ ਸੀ। ਹੋਰ ਕੋਈ ਇਸ ਦਾ ਮਕਸਦ ਨਹੀਂ ਹੈ ਕਿਉਂਕਿ ਕਿ ਪਿੰਡ ਦੇ ਲੋਕਾਂ ਦਾ ਆਪਸੀ ਪਿਆਰ ਬਹੁਤ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਾਥੀ ਦੀ ਜਿੱਤ ਦਾ ਕੇਰਲ ਦੀਆਂ ਝੋਪੜੀਆਂ ਜਸ਼ਨ ਮਨਾਉਂਦੀਆਂ ਹੋਈਆਂ-ਕਰੀਮਪੁਰੀ
Next articleਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਲਵਜੋਤ ਨੇ ਜਿੱਤਿਆ ਕਾਂਸੀ ਤਮਗਾ