ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਇਨਕਲਾਬੀ ਕ੍ਰਾਂਤੀਕਾਰੀ ਸੋਚ ਦੇ ਪਹਿਰੇਦਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬਹੁਤ ਹੀ ਚਾਵਾਂ ਅਤੇ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ। ਜਿਸ ਵਿੱਚ ਸੱਲ੍ਹ ਕਲਾਂ ਦੀਆਂ ਸੰਗਤਾਂ ਵੱਲੋਂ 8-2-2026 ਨੂੰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਜਿਹੜਾ ਕਿ ਸਾਰੇ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸੱਲ੍ਹ ਕਲਾਂ ਵਿਖੇ ਸਮਾਪਤ ਹੋਇਆ ਜਿਸ ਵਿੱਚ ਗਾਇਕਾਂ ਰਾਣੀ ਅਰਮਾਨ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਇਤਿਹਾਸ ਦੱਸਕੇ ਸੰਗਤਾਂ ਨੂੰ ਨਿਹਾਲ ਕੀਤਾ। ਦੂਸਰੇ ਦਿਨ ਪਿੰਡ ਸੱਲ੍ਹ ਖ਼ੁਰਦ 9-2-2026 ਦਿਨ ਸੋਮਵਾਰ ਨੂੰ ਸ੍ਰੀ ਸਹਿਜ ਪਾਠ ਦੀ ਦੇ ਭੋਗ ਪਾਏ ਗਏ।ਭਾਈ ਨਰਿੰਦਰ ਸਿੰਘ ਜੀ ਨੇ ਪਹਿਲਾਂ ਨਿਸ਼ਾਨ ਸਾਹਿਬ ਦੀ ਅਰਦਾਸ ਕੀਤੀ ਅਤੇ ਸਹਿਜ ਪਾਠ ਜੀ ਦੇ ਭੋਗ ਪਾਏ ਇਸ ਵਿੱਚ ਬਹੁਤ ਹੀ ਸੰਗਤਾਂ ਦਾ ਪਿਆਰ ਦੇਖਣ ਨੂੰ ਮਿਲਿਆ ਕਿ ਦੋ ਗੁਰਦੁਆਰੇ ਹੋਣ ਪਰ ਆਪਸੀ ਭਾਈਚਾਰੇ ਦੇ ਕਰਕੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਹਿ ਅਨੁਸਾਰ ਸਾਧੁ ਸੰਗਤ ਮਿਲ ਰਹੀ ਏ ਮਾਧੋ ਜੈਸੇ ਮਾਧਿਮ ਮਖੀਰਾ।। ਸੰਗਤਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਰਲ੍ਹ ਮਿਲ ਕੇ ਮਨਾਇਆ। ਇਸ ਗੁਰਪੁਰਬ ਮੌਕੇ ਗਿਆਨ ਵਿੱਚ ਵਾਧਾ ਕਰਨ ਲਈ ਸੁਖਵਿੰਦਰ ਲੰਗੇਰੀ ਵੱਲੋਂ ਬੁੱਕ ਸਟਾਲ ਲਗਾਇਆ ਗਿਆ ਸੀ। ਗੁਰੂ ਕਾ ਲੰਗਰ ਅਤੁੱਟ ਵਰਤਿਆ ਜੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



