ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕੰਢੀ ਖੋਜ ਕੇਂਦਰ ਵਾਲੀ ਸੜਕ ਤੇ ਸਥਿਤ ਪਿੰਡ ਚਾਹਲਾਂ ਜਿਸ ਦੀ ਪੰਚਾਇਤ ਨੂੰ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੇ 4 ਲੱਖ ਰੁ ਦੀ ਗ੍ਰਾਟ ਦਾ ਚੈੱਕ ਭੇਂਟ ਕੀਤਾ | ਅੱਜ ਬਾਦ ਦੁਪਿਹਰ ਸ਼੍ਰੀ ਰਵਿਦਾਸ ਮੰਦਿਰ ਕੰਪਲੈਕਸ ਵਿੱਚ ਸ਼੍ਰੀਮਤੀ ਸੰਤੋਸ਼ ਕਟਾਰੀਆਂ ਨੇ ਪਿੰਡ ਚਾਹਲਾਂ ਦੇ ਸਰਪੰਚ ਕੁਲਵੰਤ ਸਿੰਘ ਨੂੰ 4 ਲੱਖ ਰੁ ਦਾ ਚੈੱਕ ਦਿੰਦੇ ਸਮੇਂ ਭਰੋਸਾ ਦਿੱਤਾ ਕਿ ਹਰ ਸਮੱਸਿਆ ਦਾ ਹੱਲ ਕਰਨਾ ਸਾਡਾ ਫਰਜ਼ ਬਣਦਾ ਹੈ | ਇਹ 4 ਲੱਖ ਰੁ ਦੀ ਰਾਸ਼ੀ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਲਈ ਦਿੱਤੀ ਗਈ | ਵਿਧਾਇਕਾ ਨੇ ਕਿਹਾ ਕਿ ਜਨਤਾ ਦੇ ਨਾਲ ਜੋ ਵੀ ਵਾਅਦੇ ਅਸੀ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰੇ ਰਹੇ ਹੈ | ਸਰਪੰਚ ਕੁਲਵੰਤ ਸਿੰਘ ਨੇ ਵਿਧਾਇਕਾ ਮੈਡਮ ਕਟਾਰੀਆ ਦਾ ਧੰਨਵਾਦ ਕੀਤਾ | ਇਸ ਮੌਕੇ ਆਪ ਪਾਰਟੀ ਸੀਨੀਅਰ ਨੇਤਾ ਜਸਵੀਰ ਸਿੰਘ ਘੁੰਮਣ, ਪ੍ਰੀਤਮ ਚੰਦ, ਸਾਗਰ ਚੌਧਰੀ, ਸਰਬਜੀਤ ਕੌਰ ਪੰਚ , ਜੈਮਲ ਦਾਸ ਪੰਚ, ਚੌਕੀਦਾਰ ਦੇਵ ਰਾਜ, ਰਾਮਪਾਲ ਪੰਚ, ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰ, ਸੋਨੂੰ ਤੋ ਹੋਰ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



