ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ ਜਦ ਕਿ ਸਰਕਾਰ ਪਹਿਲੀ ਅਪ੍ਰੈਲ ਤੋਂ ਕਣਕ ਖਰੀਦਣ ਦਾ ਦਾਅਵਾ ਕਰਦੀ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਦਾਣਾ ਮੰਡੀ ਮਜਾਰੀ , ਬਲਾਚੌਰ ,ਮੋਹਰਾਂ ,ਕਾਠਗੜ੍ਹ ਅਤੇ ਟੌਂਸਾ ਆਦਿ ਮੰਡੀਆਂ ਦਾ ਦੌਰਾ ਕਰਨ ਉਪਰੰਤ ਕੀਤਾ | ਉਹਨਾਂ ਚਿੰਤਾ ਜ਼ਾਹਰ ਕੀਤੀ ਕਿ ਮੰਡੀਆਂ ਵਿੱਚ ਨਾ ਅਜੇ ਬਾਰਦਾਨਾਂ ਉਪਲਬਧ ਹੈ ਅਤੇ ਨਾ ਹੀ ਸਰਕਾਰੀ ਖਰੀਦ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ | ਭਾਵੇਂ ਕੇਂਦਰ ਸਰਕਾਰ ਨੇ ਪਹਿਲਾਂ ਪਏ ਅਨਾਜ ਦੇ ਸਟਾਕ ਨੂੰ ਚੁੱਕਣ ਲਈ 8 ਸਪੈਸ਼ਲ ਗੱਡੀਆਂ ਪੰਜਾਬ ਲਈ ਭੇਜਣ ਦਾ ਵਾਇਦਾ ਕੀਤਾ ਹੈ ਪਰ ਅਜੇ ਤੱਕ ਅਮਲ ਵਿੱਚ ਲਿਫਟਿੰਗ ਸ਼ੁਰੂ ਨਹੀਂ ਹੋਈ ਹੈ |ਐਫ ਸੀ ਆਈ ਨੇ ਕਣਕ ਖਰੀਦਣ ਲਈ ਬਹੁਤ ਸਖਤ ਸ਼ਰਤਾਂ ਰੱਖੀਆਂ ਹਨ, ਉੱਪਰੋਂ ਬੇਮੌਸਮੀ ਮੀਂਹ ਨੇ ਕਣਕ ਦੇ ਦਾਣੇ ਦੀ ਚਮਕ ਤੇ ਮਾੜਾ ਅਸਰ ਪਾਇਆ ਹੈ | ਐਨੀਆਂ ਸਖਤ ਸ਼ਰਤਾਂ ਤਹਿਤ ਸਰਕਾਰੀ ਖਰੀਦ ਏਜੰਸੀਆਂ ਕਣਕ ਦੀ ਖਰੀਦ ਨਹੀਂ ਕਰ ਸਕਣਗੀਆਂ | ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਖਰੀਦ ਸ਼ਰਤਾਂ ਵਿੱਚ ਨਰਮੀ ਕਰੇ ਤਾ ਕੇ ਖਰੀਦ ਸ਼ੁਰੂ ਹੋ ਸਕੇ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਖਤਮ ਹੋਣ | ਬਾਰਦਾਨਾ ਤੁਰੰਤ ਭੇਜਿਆ ਜਾਵੇ ਅਤੇ ਕੇਂਦਰ ਸਰਕਾਰ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਵੇ ਤਾਂ ਕਿ ਕਿਸਾਨਾਂ ਦੀ ਫਸਲ ਮੰਡੀ ਵਿੱਚ ਬਿਨਾਂ ਕਿਸੇ ਦੇਰੀ ਖਰੀਦੀ ਜਾ ਸਕੇ | ਇਸ ਮੌਕੇ ਉਨਾਂ ਨਾਲ ਕਰਨੈਲ ਸਿੰਘ ਭੱਲਾ ਸਤਪਾਲ ਸਾਰੋਵਾਲ, ਹਰਦੇਵ ਸਿੰਘ ਰਾਣਾ, ਸੰਤੋਖ ਸਿੰਘ ਅਤੇ ਮਨੋਹਰ ਲਾਲ ਵੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



